ਜਲੰਧਰ (ਵਿੱਕੀ ਸੂਰੀ) : ਮਾਨਯੋਗ ਸ੍ਰੀ ਸਵਪਨ ਸ਼ਰਮਾ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਦਿੱਤਿਆ IPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ-2 ਜਲੰਧਰ, ਸ਼੍ਰੀ ਹਰਜਿੰਦਰ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਮਾਡਲ ਟਾਊਨ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਅਜਾਇਬ ਸਿੰਘ ਔਜਲਾ ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ SI ਜਗਦੀਸ਼ ਲਾਲ ਵੱਲੋ ਪੁਸ਼ਪਿੰਦਰ ਉਰਫ ਮਿਰਜਾ ਮੀਜਾਜੀ ਵਾਸੀ ਮਕਾਨ ਨੰਬਰ 325 ਨਿਊ ਕਲਗੀਧਰ ਐਵੇਨਿਊ ਸਾਹਮਣੇ ਕਿਊਰੋ ਮਾਲ ਜਲੰਧਰ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਸ਼ੁਦਾ ਐਕਟਿਵਾ, ਰੰਗ ਡਾਰਕ ਬਲਿਊ, ਨੰਬਰ PB-08-FE-9722, मैरटिहा रंग गरेभ, घर PB-08-DA-4090 ਬਰਾਮਦ ਕਰਕੇ ਮੁਕੱਦਮਾ ਨੰਬਰ 242 ਮਿਤੀ 16.11.2023 ਜੁਰਮ 379 IPC ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦਰਜ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ । ਦੋਸ਼ੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਚੋਰੀ ਦੀਆਂ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

    ਗ੍ਰਿਫਤਾਰ ਸ਼ੁਦਾ ਦੋਸ਼ੀ ਦਾ ਨਾਮ ਤੇ ਪਤਾ :

    1. ਪੁਸ਼ਪਿੰਦਰ ਉਰਫ ਮਿਰਜਾ ਮੀਜਾਜੀ ਵਾਸੀ ਮਕਾਨ ਨੰਬਰ 325 ਨਿਊ ਕਲਗੀਧਰ ਐਵੇਨਿਊ ਸਾਹਮਣੇ ਕਿਊਰੋ ਮਾਲ ਜਲੰਧਰ, (ਗ੍ਰਿਫਤਾਰੀ 22.11.2023)

    ਬਰਾਮਦਗੀ :

    1. ਐਕਟਿਵਾ, ਰੰਗ ਡਾਰਕ ਬਲਿਊ, ਨੰਬਰ PB-08-FE-9722

    2. ਐਕਟਿਵਾ, ਰੰਗ ਗਰੇਅ , ਨੰਬਰ PB-08-DA-4090