ਸ੍ਰੀ ਮੁਕਤਸਰ ਸਾਹਿਬ, 24 ਮਾਰਚ ਬੀਤਾ ਦਿਨ (ਵਿਪਨ ਕੁਮਾਰ ਮਿੱਤਲ ): ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥੀ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਹੋਲੀ ਦੇ ਮੌਕੇ ਸਥਾਨਕ ਬਿਰਧ ਆਸ਼ਰਮ ਵਿਖੇ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਬਿਰਧ ਆਸ਼ਰਮ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਦਰਦੀ, ਜਨਰਲ ਸਕੱਤਰ ਭੂਸ਼ਣ ਸੁਖੀਜਾ ਅਤੇ ਸੀਨੀਅਰ ਮੈਂਬਰ ਬਲਜੀਤ ਸਿੰਘ ਉਚੇਚੇ ਤੌਰ ’ਤੇ ਮੌਜੂਦ ਸਨ। ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ ਅਤੇ ਕੈਸ਼ੀਅਰ ਡਾ. ਸੰਜੀਵ ਮਿੱਢਾ ਸਮੇਤ ਸਾਹਿਲ ਕੁਮਾਰ ਹੈਪੀ, ਗੁਰਪਾਲ ਸਿੰਘ ਪਾਲੀ, ਡਾ. ਸੁਰਿੰਦਰ ਗਿਰਧਰ, ਪ੍ਰਦੀਪ ਧੂੜੀਆ, ਚੌ. ਬਲਬੀਰ ਸਿੰਘ, ਓ.ਪੀ. ਖਿੱਚੀ, ਕੇਸ਼ਵ ਧੂੜੀਆ, ਕੁਸ਼ਲ ਧੂੜੀਆ, ਸੁਨੀਤਾ ਧੂੜੀਆ, ਸ਼ਾਇਨਾ ਅਗਰਵਾਲ, ਰਜਨੀ ਜੋਸ਼ੀ ਅਤੇ ਦੀਪ ਸ਼ਿਖਾ ਜੋਸ਼ੀ ਆਦਿ ਸਮੇਤ ਵੱਡੀ ਗਿਣਤੀ ਵਿਚ ਹੋਰ ਪਤਵੰਤੇ ਸੱਜਣ ਮੌਜੂਦ ਸਨ।

    ਆਸ਼ਰਮ ਵਿਚ ਰਹਿ ਰਹੇ ਸਮੂਹ ਬਜ਼ੁਰਗ ਮਰਦ ਅਤੇ ਔਰਤਾਂ ਨੂੰ ਮਿਸ਼ਨ ਵੱਲੋਂ ਹੋਲੀ ਦੀ ਖੁਸ਼ੀ ਵਿਚ ਗੁਲਾਲ ਦੇ ਟਿੱਕੇ ਲਗਾਏ ਗਏ ਅਤੇ ਉਨ੍ਹਾਂ ਨਾਲ ਫੁੱਲਾਂ ਦੀ ਹੋਲੀ ਖੇਡੀ ਗਈ। ਸਭਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਆਸ਼ਰਮ ਕਮੇਟੀ ਦੇ ਪ੍ਰਧਾਨ ਸ੍ਰ. ਦਰਦੀ ਨੇ ਸਮੂਹ ਮਿਸ਼ਨ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਆਪਣੇ ਮੁੱਖ ਸੰਬੋਧਨ ਵਿਚ ਪ੍ਰਧਾਨ ਢੋਸੀਵਾਲ ਸਮੇਤ ਸਮੂਹ ਬੁਲਾਰਿਆਂ ਨੇ ਸਭਨਾਂ ਨੂੰ ਹੋਲੀ ਦੀ ਵਧਾਈ ਦਿਤੀ। ਢੋਸੀਵਾਲ ਨੇ ਕਿਹਾ ਕਿ ਹੋਲੀ ਖੁਸ਼ੀਆਂ ਅਤੇ ਏਕਤਾ ਦਾ ਪ੍ਰਤੀਕ ਹੈ। ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਰਲ ਮਿਲ ਮਨਾਉਣਾ ਚਾਹੀਦਾ ਹੈ।

    ਸਮਾਗਮ ਦੌਰਾਨ ਹਲਕਾ ਫੁਲਕਾ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਹੋਲੀ ਦੀ ਖੁਸ਼ੀ ਵਿਚ ਬਿਰਧ ਆਸ਼ਰਮ ਵਿਚ ਰਹਿ ਰਹੇ ਸਭਨਾਂ ਵਿਅਕਤੀਆਂ ਨੂੰ ਤਾਜ਼ਾ ਫਰੂਟ ਚਾਟ ਖੁਆ ਕੇ ਉਨ੍ਹਾਂ ਨਾਲ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਆਸ਼ਰਮ ਵਿਚ ਰਹਿ ਰਹੇ ਤੇਜਾ ਸਿੰਘ, ਮੋਹਨ ਲਾਲ, ਜੋਗਿੰਦਰ ਸਿੰਘ, ਕਾਕਾ ਸਿੰਘ, ਰਾਮ ਪਿਆਰੀ, ਗੁਰਨਾਮ ਕੌਰ, ਕਸ਼ਮੀਰਾ ਸਿੰਘ, ਦਿਨੇਸ਼ ਕੁਮਾਰ, ਵਿੱਦਿਆ ਰਾਣੀ, ਜਸਪਾਲ ਕੌਰ, ਗੁਰਮੀਤ ਕੌਰ, ਰਾਣੀ, ਮਨਜੀਤ ਕੌਰ, ਕੁਲਵੰਤ ਕੌਰ, ਪਰਮਿੰਦਰ ਕੌਰ, ਸ਼ਾਂਤੀ ਦੇਵੀ, ਉਮਾ, ਨਰਿੰਦਰ ਕੁਮਾਰ ਅਤੇ ਜੱਗੀ ਸਮੇਤ ਕਈ ਹੋਰ ਵਿਅਕਤੀ ਮੌਜੂਦ ਸਨ।