ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨਾ ਅਮਰੀਕਾ ਫੇਰੀ 12 ਫ਼ਰਵਰੀ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਉਹ ਨਵੇਂ ਬਣੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ ਅਤੇ ਕਈ ਵਿਸ਼ਿਆਂ ’ਤੇ ਗੱਲਬਾਤ ਕਰਨਗੇ। ਇਹ ਜਾਣਕਾਰੀ ਇਸ ਮਾਮਲੇ ਨਾਲ ਸਬੰਧਤ ਵਿਅਕਤੀਆਂ ਨੇ ਦਿਤੀ।
[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]
ਯੋਜਨਾ ਅਨੁਸਾਰ ਮੋਦੀ ਪੈਰਿਸ ਦੀ ਦੋ ਦਿਨਾਂ ਦੀ ਫੇਰੀ ਮੁਕੰਮਲ ਕਰ ਕੇ ਵਾਸ਼ਿੰਗਟਨ ਡੀ.ਸੀ. ਜਾਣਗੇ। ਦੂਜੀ ਵਾਰੀ ਰਾਸ਼ਟਰਪਤੀ ਬਣੇ ਟਰੰਪ ਨਾਲ ਇਹ ਮੋਦੀ ਦੀ ਪਹਿਲੀ ਮੁਲਾਕਾਤ ਹੋਵੇਗੀ। ਉਹ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਇਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਮੁਲਾਕਾਤ ਕਰਨ ਵਾਲੇ ਕੁੱਝ ਕੁ ਆਲਮੀ ਲੀਡਰਾਂ ’ਚੋਂ ਇਕ ਹੋਣਗੇ।