ਜਲੰਧਰ(ਵਿੱਕੀ ਸੂਰੀ ):- ਦੇਰ ਰਾਤ ਵੇਸ੍ਟ ਹਲਕੇ ਵਿਚ ਕਾਲਾ ਸਿੰਘਾਂ ਰੋਡ ਤੇ ਚੋਰ ਨੇ ਇਕ ਸੂਰੀ ਇਲੈਕਟ੍ਰੋਨਿਕ ਦੁਕਾਨ ਨੂੰ ਨਿਸ਼ਾਨਾ ਬਣਾਇਆ | ਮਾਲਕ ਨੇ ਜਦੋ ਸਵੇਰੇ ਦੁਕਾਨ ਦਾ ਤਾਲਾ ਖੋਲਿਆ ਤੇ ਦੇਖਿਆ ਕਿ ਸਾਰਾ ਸਾਮਾਨ ਬਿਖਰਿਆ ਹੋਇਆ ਤੇ ਉਸ ਨੇ ਸ਼ਾਤ ਤੇ ਜਾ ਕੇ ਦੇਖਿਆ ਕਿ ਚੋਰ ਕੋਠੇ ਤੋਂ ਲੋਹੇ ਦਾ ਦਰਵਾਜ਼ੇ ਨੂੰ ਤੋੜ ਕੇ ਦੁਕਾਨ ਦੇ ਅੰਦਰ ਦਾਖਿਲ ਹੋਏ ਹਨ | ਮਾਲਕ ਨੇ ਦਸਿਆ ਕਿ ਗੱਲੇ ਨੂੰ ਤੋੜ ਕੇ 10 ਹਜਾਰ ਨਗਦੀ ਤੇ ਕੁੱਝ 10 ਤੋਂ 15 ਹਾਜ਼ਰ ਦੇ ਪੱਖੇ ਤੇ ਕੁਝ ਕੀਮਤੀ ਸਮਾਨ ਲੈਕੇ ਫ਼ਰਾਰ ਹੋ ਗਏ। ਇਸ ਦੀ ਜਾਣਕਾਰੀ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਿਤੀ ਗਈ ਮਾਲਕ ਦੇ ਦੱਸਣ ਮੁਤਾਬਕ ਪੁਲਿਸ ਦਾ ਕੋਈ ਵੀ ਅਧਿਕਾਰੀ ਕਾਫੀ ਸਮੇਂ ਤੱਕ ਨਹੀਂ ਪਹੁੰਚਿਆ |
ਲੋਕ ਦੱਬੀ ਜੁਬਾਨ ਵਿੱਚ ਇਹ ਦੱਸਦੇ ਹਨ ਕਿ ਆਲੇ ਦੁਆਲੇ ਦੀਆਂ ਕੁੱਝ ਮੈਡੀਕਲ ਦੀਆ ਦੁਕਾਨਾਂ ਜੋ ਕਿ ਨਸ਼ੇ ਦਾ ਕੇਂਦਰ ਬਣੀਆਂ ਹੋਈਆਂ ਹਨ ਜਦੋ ਨਸ਼ਾ ਕਾਰਨ ਵਾਲਿਆ ਨੂੰ ਪੈਸੇ ਦੀ ਲੋੜ ਪੈਂਦੀ ਹੈ ਤਾਂ ਤਾ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਲੋਕਾਂ ਨੇ ਮੰਨ ਯੋਗ ਕਮਿਸ਼ਨ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਪੁਲੀਸ ਦਾ ਗਸਤ ਵਧਾਇਆ ਜਾਵੇ । ਇਹਨਾ ਚੋਰਾ ਤੇ ਨਸ਼ਿਆ ਵੇਚਣ ਵਾਲਿਆਂ ਦੀ ਨੱਥ ਪਈ ਜਾਵੇ |