ਜਲੰਧਰ – ਜਿਸ ਤਰ੍ਹਾਂ ਹੀ ਚੋਣਾਂ ਦਾ ਐਲਾਨ ਹੁੰਦਾ ਹੈ ਨਾਲ ਹੀ ਨੇਤਾਵਾਂ ਦੇ ਪਾਰਟੀਆਂ ਬਦਲਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਨੂੰ ਅੱਜ ਭਾਜਪਾ ਨੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਵੀ ਐਲਾਨੀ ਹੈ ਤੇ ਸੁਸ਼ੀਲ ਰਿੰਕੂ ਦੇ ਰਸੂਖ ਨੂੰ ਦੇਖਦੇ ਹੋਏ ਬਹੁਤ ਸਾਰੇ ਲੀਡਰ ਭਾਜਪਾ ਦਾ ਪੱਲਾ ਫੜਨਗੇ। ਬਹੁਤ ਹੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੀਆ ਰਾਜਨੀਤਕ ਤੋਪਾਂ ਕਮਲਜੀਤ ਸਿੰਘ ਭਾਟੀਆ, ਹਰਜਿੰਦਰ ਸਿੰਘ ਲਾਡਾ, ਐਡਵੋਕੇਟ ਸੰਦੀਪ ਵਰਮਾ,ਵਿਰੇਸ਼ ਮਿੰਟੂ,ਅਮਿਤ ਸੰਧਾ, ਬੱਬੀ ਚੱਢਾ,ਰਾਧਿਕਾ ਪਾਠਕ, ਵਨੀਤ ਧੀਰ , ਸੁਨੀਤਾ ਰਿੰਕੂ,ਸੌਰਭ ਸੇਠ ਜਲਦ ਹੀ ਭਾਜਪਾ ਦਾ ਪੱਲਾ ਫੜਨਗੇ।
ਇੱਥੇ ਇਹ ਗੱਲ ਦੱਸ ਦਈਏ ਕਿ ਵੈਸਟ ਹਲਕੇ ਦੇ ਥੰਮ ਮੰਨੇ ਜਾਂਦੇ ਕਮਲਜੀਤ ਸਿੰਘ ਭਾਟੀਆ, ਹਰਜਿੰਦਰ ਸਿੰਘ ਲਾਡਾ ਤੇ ਐਡਵੋਕੇਟ ਵਰਮਾ ਦੇ ਭਾਜਪਾ ਵਿੱਚ ਜਾਣ ਨਾਲ ਸੁਸ਼ੀਲ ਕੁਮਾਰ ਰਿੰਕੂ ਵੈਸਟ ਹਲਕੇ ਤੋਂ ਬਹੁਤ ਵੱਡੀ ਲੀਡ ਨਾਲ ਜਿੱਤਣਗੇ।
