ਅੱਜ ਤੜਕਸਾਰ ਹੀ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਘਰੋਂ ਦਵਾਈ ਲੈਣ ਲਈ 2 ਦੋਸਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ 2 ਦੋਸਤ ਘਰੋਂ ਦਵਾਈ ਲੈਣ ਲਈ ਨਿਕਲੇ ਸਨ ਕਿ ਰਸਤੇ ਵਿਚ ਉਨ੍ਹਾਂ ਦੇ ਬਾਈਕ ਦੀ ਦਰੱਖਤ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਦੇ ਪਰਖੱਚੇ ਉਡ ਗਏ ਤੇ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਲਵਪ੍ਰੀਤ ਸਿੰਘ (26) ਤੇ ਸੰਦੀਪ ਕੁਮਾਰ (30) ਵਜੋਂ ਹੋਈ ਹੈ। ਦੋਵੇਂ ਦੋਸਤ ਪੰਡੋਰੀ ਰੋਡ ‘ਤੇ ਸਥਿਤ ਪਿੰਡਾਂ ਦੇ ਰਹਿਣ ਵਾਲੇ ਸੀ। ਇਨ੍ਹਾਂ ਵਿਚੋਂ ਸੰਦੀਪ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੇ 2 ਮਾਸੂਮ ਬੱਚੇ ਵੀ ਹਨ ਜਦੋਂ ਕਿ ਲਵਪ੍ਰੀਤ ਸਿੰਘ ਅਜੇ ਕੁਆਰਾ ਸੀ।
ਹਾਦਸੇ ਵਿਚ ਲਵਪ੍ਰੀਤ ਸਿੰਘ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਸੰਦੀਪ ਨੂੰ ਪਹਿਲਾਂ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸੰਦੀਪ ਨੂੰ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੋਵੇਂ ਨੌਜਵਾਨਾਂ ਦੀ ਬੇਵਕਤੀ ਮੌਤ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।