ਪੰਜਾਬ ਵਿਚ ਨਸ਼ਿਆਂ ਦਾ ਕਹਿਰ ਜਾਰੀ ਹੈ। ਇਸ ਨਾਲ ਹੋਣ ਵਾਲੀਆਂ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਓਵਰਡੋਜ਼ ਨੇ ਇਕ ਹੋਰ ਪਰਿਵਾਰ ਨੂੰ ਉਜਾੜ ਦਿੱਤਾ ਹੈ।ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਨੌਜਵਾਨ ਦੀ ਮੌਤ ਨਾਲ 2 ਮਾਸੂਮ ਦੇ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ ਹੈ।
ਜਾਣਕਾਰੀ ਮੁਤਾਬਕ ਇਸੇ ਪਰਿਵਾਰ ਦਾ ਇਕ ਹੋਰ ਮੁੰਡਾ ਜਿਸ ਦੀ ਕੁਝ ਸਮਾਂ ਪਹਿਲਾਂ ਨਸ਼ਾ ਕਰਕੇ ਹੀ ਮੌਤ ਹੋਈ ਸੀ। ਪਰਿਵਾਰ ਵਿਚ ਗਮਗੀਨ ਮਾਹੌਲ ਹੈ। ਪਰਿਵਾਰ ਪ੍ਰਸ਼ਾਸਨ ਤੋਂ ਲਗਾਤਾਰ ਨਸ਼ਿਆਂ ਤੇ ਚਿੱਟੇ ‘ਤੇ ਠੱਲ੍ਹ ਪਾਉਣ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਪਿੰਡ ਵਿਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ।
ਮ੍ਰਿਤਕ ਦੀ ਪਤਨੀ ਤੇ ਮਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਨਸ਼ਾ ਕਰਦਾ ਸੀ ਤੇ ਫਿਰ ਬਾਅਦ ਵਿਚ ਉਸ ਨੇ ਚਿੱਟਾ ਲੈਣਾ ਸ਼ੁਰੂ ਕਰ ਦਿੱਤਾ ਸੀ। ਪਰ ਹੁਣ ਪਤਾ ਨਹੀਂ ਫਿਰ ਤੋਂ ਉਸ ਨੂੰ ਚਿੱਟੇ ਦੀ ਲੱਤ ਲੱਗ ਗਈ ਤੇ ਸਾਰਾ ਘਰ ਉਜੜ ਗਿਆ। ਪਰਿਵਾਰ ਵਿਚ ਮ੍ਰਿਤਕ ਦੇ ਭਰਾ ਤੇ ਪਿਓ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।