ਜਲੰਧਰ(ਵਿੱਕੀ ਸੂਰੀ ):– ਜਲੰਧਰ ਦੇ ਵੈਸਟ ਹਲਕੇ ਵਿੱਚ ਦਿਨੋ ਦਿਨ ਚਿੱਟੇ ਦਾ ਕਾਰੋਬਾਰ ਜੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ ਇਹੋ ਜਿਹਾ ਇੱਕ ਤਾਜ਼ਾ ਮਾਮਲਾ ਬਸਤੀ ਸ਼ੇਖ ਦੇ ਅੰਦਰਲਾ ਵੇੜ੍ਹਾ ਤੋਂ ਸਾਹਮਣੇ ਆਇਆ ਜਿੱਥੇ ਇੱਕ K ਨਾਮ ਦਾ ਪੁਲਿਸ ਮੁਲਾਜ਼ਮ ਉੱਥੇ ਇਕ ਘਰ ਦੇ ਵਿੱਚ ਦਾਖਲ ਹੋ ਗਿਆ ਅਤੇ ਪਰਿਵਾਰ ਦੇ ਦੱਸਣ ਅਨੁਸਾਰ ਜਦੋਂ ਮੁਲਾਜ਼ਮ ਨੇ ਉਸ ਘਰ ਦੀ ਤਲਾਸ਼ੀ ਲਈ ਤੇ ਉਹਨਾਂ ਦੀ ਅਲਮਾਰੀ ਵਿੱਚੋਂ 20 ਹਾਜ਼ਰ ਲੈ ਕੇ ਫਰਾਰ ਹੋ ਗਿਆ। ਜਦੋਂ ਇਸ ਮਾਮਲੇ ਦੀ ਸੂਚਨਾ ਡਵੀਜ਼ਨ ਨੰਬਰ ਪੰਜ ਦੇ ਐਸਐਚਓ ਨੂੰ ਦਿੱਤੀ ਗਈ ਤੇ ਉਹਨਾਂ ਦਾ ਕਹਿਣਾ ਸੀ ਕਿ
ਸਾਡੇ ਥਾਣੇ ਵਿੱਚੋ ਕੋਈ ਵੀ ਮੁਲਾਜ਼ਮ ਇਸ ਮਾਮਲੇ ਵਿੱਚ ਨਹੀਂ ਹੈ ਤੇ ਹੁਣ ਦੇਖਣਾ ਹੋਏਗਾ ਕਿ ਮਾਨਯੋਗ ਕਮਿਸ਼ਨਰ ਸਾਹਿਬ ਹੁਣ ਇਸ ਮੁਲਾਜ਼ਮ ਤੇ ਐਕਸ਼ਨ ਕੀ ਲੈਂਦੇ ਹਨ। ਪਿਛਲੇ ਦਿਨ ਵਾਰਡ ਨੰਬਰ 50 ਦੇ ਵਿੱਚ ਜੋ ਇਲੈਕਸ਼ਨ ਚੱਲ ਰਹੇ ਸੀ ਉਹ ਹੋਟ ਸੀਟ ਮੰਨੀ ਜਾਂਦੀ ਹੈ ਪਰ ਮਾਨਯੋਗ ਕਮਿਸ਼ਨਰ ਤੇ ਏਸੀਪੀ ਤੇ ਐਸਐਚਓ ਡਿਵੀਜ਼ਨ ਨੰਬਰ ਪੰਜ ਤੇ ਸੂਰਬੋਜ ਦੇ ਨਾਲ ਬੜੀ ਸ਼ਾਂਤੀਮਈ ਤਰੀਕੇ ਨਾਲ ਇਲੈਕਸ਼ਨ ਕਰਾਉਣ ਵਿੱਚ ਸਫਰ ਰਹੇ।

ਲੋਕਾਂ ਦਾ ਹੁਣ ਇਹ ਕਹਿਣਾ ਹੋਏਗਾ ਕਿ ਲੋਕਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਕੀ ਇਨਸਾਫ ਮਿਲਦਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਉਸ ਮੁਲਾਜ਼ਮ ਦੇ ਉੱਤੇ ਕੀ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਚਿੱਟਾ ਵੇਚਣ ਵਾਲਿਆਂ ਨੂੰ ਤੇ ਚਿੱਟਾ ਪੀਣ ਵਾਲਿਆਂ ਨੂੰ ਪੁਲਿਸ ਸਬਕ ਸਿਖਾ ਸਕੇ ਇਥੇ ਹੀ ਮਨਜੀਤ ਸਿੰਘ ਟੀਟੂ ਭਾਜਪਾ ਦੇ ਵਾਰਡ ਨੰਬਰ 50 ਤੋਂ ਜੋ ਕੌਂਸਲਰ ਬਣੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਚਿੱਟੇ ਦਾ ਕਾਰੋਬਾਰ ਜਾਂ ਕਿਸੇ ਵੀ ਤਰੀਕੇ ਦੀ ਦੋ ਨੰਬਰ ਦੇ ਕੰਮ ਨਹੀਂ ਕਰਨ ਦਿਤੇ ਜਾਣਗੇ।ਪ੍ਰਸ਼ਾਸਨ ਦੇ ਨਾਲ ਮਿਲ ਕੇ ਇਸ ਗੰਦਗੀ ਨੂੰ ਜਲਦ ਤੋਂ ਜਲਦ ਸਾਫ ਕੀਤਾ ਜਾਵੇਗਾ ਤਾਂ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਰਹਿਨ ਸਹਿਣ ਵਧੀਆ ਹੋ ਜਾਏ ਕਿਉਂਕਿ ਇੱਥੇ ਸਾਰੇ ਲੋਕ ਆਪਸ ਦੇ ਵਿੱਚ ਭਾਈਚਾਰੇ ਦੇ ਨਾਲ ਰਹਿੰਦੇ ਹਨ ।