ਕਰਨਾਟਕ ਦੇ ਦਾਵਾਂਗੇਰੇ ਜ਼ਿਲੇ ‘ਚ ਇਕ ਪ੍ਰਾਈਵੇਟ ਬੱਸ ‘ਚ ਇਕ ਔਰਤ ਨਾਲ ਉਸ ਦੇ ਪੁੱਤਰਾਂ ਸਾਹਮਣੇ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ ਹੈ ਕਿ ਸਥਾਨਕ ਪੁਲਿਸ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਵਿੱਚ ਵਿਜੇਨਗਰ ਜ਼ਿਲ੍ਹੇ ਦੇ ਐਸਪੀ ਦੇ ਦਖ਼ਲ ਤੋਂ ਬਾਅਦ ਕਾਰਵਾਈ ਕੀਤੀ ਗਈ। ਔਰਤ ਵਿਜੇਨਗਰ ਦੀ ਰਹਿਣ ਵਾਲੀ ਹੈ।

ਸੂਤਰਾਂ ਮੁਤਾਬਕ ਔਰਤ ਉਚਾਨਗੀਦੁਰਗਾ ਮੰਦਰ ਦੇ ਦਰਸ਼ਨ ਕਰਕੇ ਆਪਣੇ ਬੱਚਿਆਂ ਨਾਲ ਬੱਸ ਰਾਹੀਂ ਘਰ ਪਰਤ ਰਹੀ ਸੀ। ਇਸ ਦੌਰਾਨ ਪਿੰਡ ਚੰਨਾਪੁਰਾ ਨੇੜੇ ਬੱਸ ਡਰਾਈਵਰ, ਕੰਡਕਟਰ ਅਤੇ ਹੈਲਪਰ ਨੇ ਉਸ ਨਾਲ ਬਲਾਤਕਾਰ ਕੀਤਾ। ਬੱਚਿਆਂ ਦੇ ਮੂੰਹ ਵਿੱਚ ਕੱਪੜਾ ਪਾ ਕੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਸਨ। ਸ਼ੁਰੂਆਤੀ ਜਾਣਕਾਰੀ ਅਨੁਸਾਰ ਔਰਤ 31 ਮਾਰਚ ਨੂੰ ਆਪਣੇ ਦੋ ਬੱਚਿਆਂ ਨਾਲ ਉਚਾਂਗੀਦੁਰਗਾ ਮੰਦਰ ਗਈ ਸੀ।
ਸ਼ਾਮ ਨੂੰ ਉਸ ਨੇ ਮੰਦਰ ਤੋਂ ਦਾਵਨਗੇਰੇ ਲਈ ਆਖ਼ਰੀ ਬੱਸ ਫੜੀ। ਬੱਸ ਵਿੱਚ ਸੱਤ-ਅੱਠ ਸਵਾਰੀਆਂ ਸਨ। ਜਦੋਂ ਸਾਰੇ ਯਾਤਰੀ ਉਤਰੇ ਤਾਂ ਦੋਸ਼ੀ ਨੇ ਔਰਤ ਨਾਲ ਬਲਾਤਕਾਰ ਕੀਤਾ। ਸੂਤਰਾਂ ਮੁਤਾਬਕ ਡਰਾਈਵਰ ਬੱਸ ਨੂੰ ਚੰਨਾਪੁਰਾ ਨੇੜੇ ਇਕ ਸੁੰਨਸਾਨ ਜਗ੍ਹਾ ‘ਤੇ ਲੈ ਗਿਆ ਅਤੇ ਬੱਚਿਆਂ ਦੇ ਮੂੰਹ ‘ਚ ਕੱਪੜਾ ਪਾ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਦੋਸ਼ੀਆਂ ਨੇ ਬੱਚਿਆਂ ਦੇ ਹੱਥ ਵੀ ਬੰਨ੍ਹ ਦਿੱਤੇ ਅਤੇ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੀ ਮਾਂ ਨਾਲ ਸਮੂਹਿਕ ਬਲਾਤਕਾਰ ਕੀਤਾ।