ਫਰੀਦਕੋਟ(ਵਿਪਨ ਕੁਮਾਰ ਮਿਤੱਲ):- ਪੰਜੀ ਗੋਆ ਵਿਖੇ ਹੋਈਆਂ 37 ਵੀਆਂ ਓਪਨ ਨੈਸ਼ਨਲ ਗੇਮਜ ਕੁਸ਼ਤੀਆਂ ਵਿੱਚ ਪਿੰਡ ਚਹਿਲ ਜ਼ਿਲਾ ਫਰੀਦਕੋਟ ਇੱਕ ਸਧਾਰਨ ਪਰਿਵਾਰ ਦੀ 22 ਸਾਲਾਂ ਗੁਰਸ਼ਰਨ ਕੌਰ ਨੇ 53 ਕਿਲੋ ਭਾਰ ਵਿੱਚ ਪੰਜਾਬ ਵੱਲੋਂ ਭਾਗ ਲਿਆ।ਗੁਰਸ਼ਰਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੂਰੇ ਦੇਸ਼ ਵਿੱਚੋ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦਾ ਮੈਡਲ ਪੰਜਾਬ ਦੀ ਝੋਲੀ ਪਾਇਆ।ਫਰੀਦਕੋਟ ਪਹੁੰਚਣ ਤੇ ਸ਼ਹਿਰ ਵਾਸੀਆਂ ਵੱਲੋਂ ਕੁਸ਼ਤੀ ਖਿਡਾਰਨ ਗੁਰਸ਼ਰਨ ਕੌਰ ਅਤੇ ਕੁਸ਼ਤੀ ਕੋਚ ਖੁਸ਼ਵਿੰਦਰ ਸਿੰਘ ਸ਼ਾਨਦਾਰ ਸਵਾਗਤ ਕੀਤਾ ਗਿਆ।ਸਵਾਗਤ ਕਰਨ ਵਾਲਿਆਂ ਵਿੱਚ ਸ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ,ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ,ਡਾਕਟਰ ਸੁਰਿੰਦਰ ਸਿੰਘ,ਸ਼ਮਿੰਦਰ ਸਿੰਘ ਮਾਨ,ਗੁਰਪ੍ਰੀਤ ਸਿੰਘ ਰੂਪਰਾ, ਏ.ਐਸ.ਆਈ. ਗੋਸਵਾਮੀ,ਸੁਨੀਲ ਕੁਮਾਰ ਸਹਿਜਦੀਪ ਸਿੰਘ,ਜਸ਼ਨਪ੍ਰੀਤ ਸਿੰਘ,,ਰਿਸ਼ੀ ਦੇਸ ਰਾਜ ਸ਼ਰਮਾ,ਮਨਜੀਤ ਸਿੰਘ, ਸੁਖਦੇਵ ਸਿੰਘ,ਹਰਦਮ ਸਿੰਘ,ਸੁਖਦੇਵ ਸਿੰਘ,ਦਲਜੀਤ ਸਿੰਘ,ਗੋਬਿੰਦ ਸਿੰਘ,ਰਵਿੰਦਰ ਸਿੰਘ ਫੋਜੀ,ਅਰਸ਼ਦੀਪ ਸਿੰਘ,ਗੁਰਇਕਬਾਲ ਸਿੰਘ,ਮਹਿਕਦੀਪ ਸਿੰਘ,ਹਰਜਿੰਦਰ ਸਿੰਘ,ਹਰਦਮ ਸਿੰਘ,ਸੁਖਪਾਲ ਸਿੰਘ ਸੁਖਮੰਦਰ ਸਿੰਘ,ਜਗਤਾਰ ਸਿੰਘ ਸ਼ਾਮਲ ਸਨ।ਗੁਰਸ਼ਰਨ ਕੌਰ ਨੂੰ ਖੁੱਲ੍ਹੀ ਕਾਰ ਵਿੱਚ ਖੜੇ ਕਰਕੇ ਸ਼ਹਿਰ ਦਾ ਚੱਕਰ ਲਗਵਾਏਆ ਗਿਆ।ਸ਼ਹਿਰ ਵਿੱਚ ਥਾਂ ਥਾਂ ਤੇ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।ਕਾਫਲੇ ਦੇ ਰੂਪ ਵਿੱਚ ਗੁਰਸ਼ਰਨ ਕੌਰ ਟਿੱਲਾ ਬਾਬਾ ਫ਼ਰੀਦ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਣ ਲਈ ਪਹੁੰਚੀ ਜਿੱਥੇ ਉਸ ਨੂੰ ਪ੍ਰਬੰਧਕਾਂ ਨੇ ਸਿਰੋਪਾ ਗਲ ਵਿੱਚ ਪਾ ਕੇ ਸਨਮਾਨਿਤ ਕੀਤਾ।ਪੂਰੇ ਢੋਲ ਢਮੱਕੇ ਨਾਲ ਸ਼ਹਿਰ ਨਿਵਾਸੀ ਉਸ ਨੂੰ ਪਿੰਡ ਚਹਿਲ ਵਿਖੇ ਪਹੁੰਚੇ ਤਾਂ ਉਥੇ ਪਿੰਡ ਵਾਸੀਆਂ ਨੇ ਗੁਰਸ਼ਰਨ ਦਾ ਭਰਵਾਂ ਸਵਾਗਤ ਕੀਤਾ ਭੰਗੜੇ ਪਾਏ ਗਏ।ਪਿੰਡ ਵਾਸੀਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਗੁਰਸ਼ਰਨ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।ਘਰ ਵਿੱਚ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।ਘਰ ਵਿੱਚ ਵਿਆਹ ਵਰਗਾ ਮਾਹੌਲ ਵੇਖਣ ਨੂੰ ਮਿਲਿਆ।ਘਰ ਪਹੁੰਚਣ ਤੇ ਮਾਤਾ ਜਗਦੀਸ਼ ਕੌਰ,ਪਿਤਾ ਸੁਖਦੇਵ ਸਿੰਘ,ਭਰਾ ਗੁਰਚਰਨ ਸਿੰਘ,ਭੈਣਾਂ ਮਨਦੀਪ ਕੌਰ, ਸੁਖਵਿੰਦਰ ਕੌਰ, ਨਾਨਾ ਕਾਕਾ ਸਿੰਘ ਨਾਨੀ ਗੁਰਮੇਲ ਕੌਰ,ਸੁਖਦੇਵ ਸਿੰਘ,ਮਨਪ੍ਰੀਤ ਕੌਰ,ਹਰਦਾਸ ਸਿੰਘ,ਬਲਦੇਵ ਕੌਰ,ਦਲਜੀਤ ਕੌਰ, ਰਵਿੰਦਰ ਸਿੰਘ,ਅਮਰਜੀਤ ਕੌਰ,ਸੁਤੰਤਰ ਸਿੰਘ,ਪਰਮਜੀਤ ਕੌਰ,ਇਕਬਾਲ ਸਿੰਘ,ਚਰਨਜੀਤ ਕੌਰ,ਜਗਜੀਤ ਸਿੰਘ,ਹਰਕਮਲ ਸਿੰਘ,ਕੁਸ਼ਲਵੰਤ ਸਿੰਘ ਅਤੇ ਪਿੰਦਰ ਸਿੰਘ ਸਿੰਘ ਨੇ ਸਵਾਗਤ ਕੀਤਾ।ਗੁਰਸ਼ਰਨ ਕੌਰ ਜੌ ਕੀ ਡੀ. ਪੀ. ਐਡ. ਪਾਸ ਹੈ ਅਤੇ ਨੈਸ਼ਨਲ ਫਿਜੀਕਲ ਕਾਲਜ ਚੁਪਕੀ ਸਮਾਣਾ ਜ਼ਿਲਾ ਪਟਿਆਲਾ ਵਿਖੇ ਐਮ. ਪੀ. ਐਡ. ਕਰ ਰਹੀ ਹੈ।ਆਪਣੀ ਇਸ ਸਫਲਤਾ ਲਈ ਆਪਣੇ ਕੋਚ ਸ ਖੁਸ਼ਵਿੰਦਰ ਸਿੰਘ ਆਪਣੇ ਪਿਤਾ ਸਾਬਕਾ ਫੌਜੀ ਸ ਸੁਖਦੇਵ ਸਿੰਘ ਦਾ ਯੋਗਦਾਨ ਮੰਨਦੀ ਹੈ ਉਸ ਨੇ ਕਿਹਾ ਕੇ ਮੇਰਾ ਸੁਪਨਾ ਹੈ ਕੇ ਮੈਂ ਇੱਕ ਦਿਨ ਆਪਣੇ ਦੇਸ਼ ਭਾਰਤ ਵੱਲੋਂ ਓਲੰਪਿਕ ਖੇਡਾਂ ਅਤੇ ਮੈਡਲ ਜਿਤਾ,ਗੁਰਸ਼ਰਨ ਨੇ ਦੱਸਿਆ ਕਿ ਇਹ ਖੇਡਾਂ ਵੀ ਓਲੰਪਿਕ ਵਾਂਗ ਹਰ 4 ਸਾਲ ਮਗਰੋਂ ਹੁੰਦੀਆਂ ਹਨ।ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਗੁਰਸ਼ਰਨ ਕੌਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗੁਰਸ਼ਰਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਰੀਦਕੋਟ ਦੀ ਪਨੀਰੀ ਹੈ ਇਹ ਸ਼ੁਰੂ ਤੋਂ ਹੀ ਕੁਸ਼ਤੀਆਂ ਵਿੱਚ ਦਿਲਚਸਪੀ ਨਾਲ ਅੱਗੇ ਵੱਧ ਰਹੀ ਹੈ।ਮੈਂ ਜਿੱਥੇ ਗੁਰਸ਼ਰਨ ਨੂੰ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੰਦਾ ਹਾਂ ਓਥੇ ਵਧੀਆ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦਾ ਹਾਂ।