ਦੱਸ ਦੇਈਏ ਕਿ ਅੱਜ ਵਿਸ਼ਵ ਚੈਂਪੀਅਨ ਖਿਡਾਰੀ ਪੀਐਮ ਮੋਦੀ ਨੂੰ ਮਿਲਣ ਜਾ ਰਹੇ ਹਨ। ਇਸ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀ ਮੁੰਬਈ ਲਈ ਰਵਾਨਾ ਹੋਣਗੇ। ਦੱਸ ਦੇਈਏ ਕਿ ਏਅਰਪੋਰਟ ਅਤੇ ਜਿਸ ਹੋਟਲ ਵਿੱਚ ਭਾਰਤੀ ਖਿਡਾਰੀ ਠਹਿਰਣਗੇ, ਉੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਭਾਰਤੀ ਟੀਮ ਅੱਜ ਸਵੇਰੇ 6.15 ਵਜੇ ਨਵੀਂ ਦਿੱਲੀ ਪਹੁੰਚੀ।ਸ਼੍ਰੇਣੀ ਚਾਰ ਦੇ ਤੂਫਾਨ ਕਾਰਨ ਬਾਰਬਾਡੋਸ ਵਿੱਚ 3 ਦਿਨਾਂ ਤੱਕ ਫਸੇ ਰਹਿਣ ਤੋਂ ਬਾਅਦ ਭਾਰਤੀ ਟੀਮ ਆਖਰਕਾਰ ਬੁੱਧਵਾਰ ਨੂੰ ਗ੍ਰਾਂਟਲੇ ਐਡਮਜ਼ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਪਹੁੰਚ ਗਈ।It's home
— BCCI (@BCCI) July 4, 2024#TeamIndia pic.twitter.com/bduGveUuDF
