ਚੀਨ ਦੀ ਰਾਜਧਾਨੀ ਬੀਜਿੰਗ ਵਿਚ ਦੁਨੀਆ ਦਾ ਪਹਿਲਾ ਆਰਟੀਫੀਸ਼ੀਅਨਲ ਇੰਟੈਲੀਜੈਂਸ ਹਸਪਤਾਲ ਸ਼ੁਰੂ ਹੋਇਆ ਹੈ। ਇਸ ਹਸਪਤਾਲ ਦਾ ਨਾਂ ‘ਏਜੰਟ ਹਸਪਤਾਲ’ ਹੈ। ਇਸ ਨੂੰ ਸ਼ਿੰਘੂਆ ਯੂਨੀਵਰਸਿਟੀ ਦੇ ਰਿਚਰਸ ਨੇ ਤਿਆਰ ਕੀਤਾ ਹੈ। ਇਸ ਹਸਪਤਾਲ ਵਿਚ 14 AI ਡਾਕਟਰਸ ਤੇ 4 ਨਰਸ ਹਨ। ਇਹ ਡਾਕਟਰ ਰੋਜ਼ਾਨਾ 3 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦਾ ਵਰਚੂਅਲ ਇਲਾਜ ਕਰਨ ਵਿਚ ਸਮਰੱਥ ਹੈ ਇਨ੍ਹਾਂ ਡਾਕਟਰਾਂ ਨੂੰ ਬੀਮਾਰੀਆਂ ਪਛਾਣਨ, ਉਨ੍ਹਾਂ ਦਾ ਟ੍ਰੀਟਮੈਂਟ ਪਲਾਨ ਬਣਾਉਣ ਤੇ ਨਰਸ ਨੂੰ ਮਰੀਜ਼ਾਂ ਦਾ ਰੋਜ਼ਾਨਾ ਸਪੋਰਟ ਕਰਨ ਦੇ ਮਕਸਦ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਹ ਡਾਕਟਰਸ ਤੇ ਨਰਸ ਲਾਰਜ ਲੈਂਗਵੇਜ ਦੀ ਮਦਦ ਨਾਲ ਆਟੋਨਾਮਸ ਤਰੀਕੇ ਨਾਲ ਚੱਲਦੇ ਹਨ।

    ਮਾਹਿਰਾਂ ਦਾ ਕਹਿਣਾ ਹੈ ਕਿ ਇਹ ਏਆਈ ਡਾਕਟਰਸ ਵਿਸ਼ਵ ਵਿਚ ਕਿਸੇ ਵੀ ਕਿਸਮ ਦੀ ਮਹਾਮਾਰੀ ਫੈਲਣ ਤੇ ਉਨ੍ਹਾਂ ਦੇ ਇਲਾਜ ਦੇ ਸੰਦਰਭ ਵਿਚ ਸੂਚਨਾ ਦੇ ਸਕਣਗੇ। ਰਿਪੋਰਟ ਮੁਤਾਬਕ ਏਜੰਟ ਹਸਪਤਾਲ ਨੇ ਅਮਰੀਕੀ ਮੈਡੀਕਲ ਲਾਇਸੈਂਸਿੰਗ ਦੇ ਪ੍ਰੀਖਿਆ ਪ੍ਰਸ਼ਨਾਂ ਨੂੰ 93.6 ਫੀਸਦੀ ਐਕੂਰੇਸੀ ਦੇ ਨਾਲ ਜਵਾਬ ਦਿੱਤੇ ਹਨ। ਏਜੰਟ ਹਸਪਤਾਲ ਦੇ ਲਿਯੂ ਯਾਂਗ ਕਹਿੰਦੇ ਹਨ ਕਿ ਇਸ ਫਿਊਚਰਿਸਟਿਕ ਵਰਚੂਅਲ ਹਸਪਤਾਲ ਤੋਂ ਮੈਡੀਕਲ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਨਾਲ ਹੀ ਘੱਟ ਲਾਗਤ ਵਿਚ ਗੁਣਵੱਤਾਪੂਰਨ ਚਕਿਤਸਾ ਲੋਕਾਂ ਨੂੰ ਮਿਲ ਸਕੇਗੀ। ਇਨ੍ਹਾਂ ਦੀ ਮਦਦ ਨਾਲ ਜ਼ਿਆਦਾ ਲੋਕਾਂ ਤੱਕ ਸਿਹਤ ਸਹਲੂਤਾਂ ਪਹੁੰਚਾਈਆਂ ਜਾ ਸਕਣਗੀਆਂ।ਅੱਜ ਤੱਕ ਕਦੇ ਵੀ ਕਿਸੇ ਨੂੰ ਦੇਖਣ ਨੂੰ ਨਹੀਂ ਮਿਲਿਆ ਕਿ ਰੋਬੋਟ ਕਾਰ ਵਿਚ ਫਿਊਲ ਭਰ ਰਿਹਾ ਹੋਵੇ, ਆਪਣੇ ਹਾਲੀਵੁੱਡ ਫਿਲਮਾਂ ਵਿਚ ਵੀ ਕਾਰ ਚਾਲਕ ਨੂੰ ਹੀ ਫਿਊਲ ਭਰਦੇ ਹੋਏ ਦੇਖਿਆ ਹੋਵੇਗਾ। ਕਈ ਦੇਸ਼ ਤਾਂ ਅਜਿਹੇ ਹਨ ਜਿਥੇ ਫਿਊਲ ਭਰਨ ਲਈ ਲਈ ਲੋਕਾਂ ਨੂੰ ਰੱਖਿਆ ਜਾਂਦਾ ਹੈ ਇਸ ਗੱਲ ਦੀ ਕਲਪਨਾ ਵੀ ਕਰ ਸਕਦੇ ਹੋ ਕਿ ਕੁਝ ਦੇਸ਼ ਅਜਿਹੇ ਵੀ ਹਨ ਜਿਥੇ ਗੱਡੀ ਵਿਚ ਤੇਲ ਭਰਨ ਲਈ ਇਨਸਾਨ ਨਹੀਂ ਸਗੋਂ ਰੋਬੋਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ।

    ਸੰਯੁਕਤ ਅਰਬ ਅਮੀਰਤ ਦੇ ਆਬੂਧਾਬੀ ਵਿਚ ਨੈਸ਼ਨਲ ਆਇਲ ਕੰਪਨੀ ਨੇ ਗੱਡੀਆਂ ਵਿਚ ਫਿਊਲ ਭਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਉਰਫ ਏਆਈ ਦੀ ਮਦਦ ਨਾਲ ਏਆਈ ਰੋਬੋਟ ਤਿਆਰ ਕੀਤਾ ਹੈ।ਇਹ ਰੋਬੋਟ ਫਿਊਲ ਸਟੇਸ਼ਨ ‘ਤੇ ਬਹੁਤ ਹੀ ਆਸਾਨੀ ਨਾਲ ਗੱਡੀਆਂ ਵਿਚ ਫਿਊਲ ਪਾਉਣ ਦਾ ਕੰਮ ਕਰਨ ਵਿਚ ਸਮਰੱਥ ਹੈ।