ਤਰਨਤਾਰਨ ਦੇ ਪਿੰਡ ਸਭਰਾ ਵਿੱਚ ਦੁਖਦਾਈ ਘਟਨਾ ਵਾਪਰੀ ਹੈ ਜਿਥੇ ਬਿਜਲੀ ਦੀ ਤਾਰ ਟੁੱਟਣ ਨਾਲ ਹਰਬਖਸ਼ ਸਿੰਘ 24 ਸਾਲ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਈ ਹੈ। ਬੀਤੀ ਰਾਤ ਆਈ ਹਨ੍ਹੇਰੀ ਕਾਰਨ ਬਿਜਲੀ ਵਾਲੀ ਤਾਰ ਟੁੱਟੀ ਸੀ।

ਕਣਕ ਨੂੰ ਅੱਗ ਲੱਗਣ ਦੇ ਖਤਰੇ ਕਾਰਨ ਨੌਜਵਾਨ ਖੇਤ ਵਿਚ ਪੁੱਜਾ ਸੀ ਪਰ ਅਚਾਨਕ ਹੀ ਉਕਤ ਨੌਜਵਾਨ ਦਾ ਪੈਰ ਨੰਗੀ ਬਿਜਲੀ ਵਾਲੀ ਤਾਰ ‘ਤੇ ਆ ਗਿਆ ਜਿਸ ਕਾਰਨ ਉਸਨੂੰ ਕਰੰਟ ਲੱਗ ਗਿਆ ਅਤੇ ਉਕਤ ਨੌਜਵਾਨ ਨੇ ਖੇਤਾਂ ਵਿਚ ਦੀ ਦਮ ਤੋੜ ਦਿੱਤਾ ਪਰਿਵਾਰ ਨੇ ਕਿਹਾ ਇਸ ਵਿਚ ਬਿਜਲੀ ਵਿਭਾਗ ਦੀ ਅਣਗਹਿਲੀ ਹੈ ਜਿਨ੍ਹਾਂ ਨੇ ਸਮੇਂ ਸਿਰ ਤਾਰਾਂ ਦੀ ਰਿਪੇਅਰ ਨਹੀਂ ਕੀਤੀ।
ਮੌਕੇ ‘ਤੇ ਪੁੱਜੇ ਬਿਜਲੀ ਮੁਲਾਜ਼ਮ ਨੇ ਕਿਹਾ ਕਿ ਰਾਤ ਹਨ੍ਹੇਰੀ ਆਉਣ ਕਰਕੇ ਬਿਜਲੀ ਬੰਦ ਕੀਤੀ ਗਈ ਸੀ ਅਤੇ ਟਰਾਈ ਲੈਣ ਲਈ ਬਿਜਲੀ ਛੱਡੀ ਗਈ ਸੀ ਕਿ ਅਚਾਨਕ ਤਾਰ ਟੁੱਟ ਕੇ ਥੱਲੇ ਡਿੱਗ ਪਈ ਜਿਸ ਕਰਕੇ ਇਹ ਘਟਨਾ ਵਾਪਰ ਗਈ।