ਮੋਹਾਲੀ ਦੇ ਫੇਸ 11 ਵਿਚ ਦੇਰ ਰਾਤ ਓਵਰ ਸਪੀਡ ਗੱਡੀ ਇਕ ਦਰਖਤ ਨਾਲ ਟਕਰਾ ਗਈ। ਹਾਦਸੇ ਵਿਚ 28 ਸਾਲਾਂ ਨੌਜਵਾਨ ਦੀ ਸਿਰ ਚ ਸੱਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਜੰਟ ਸਿੰਘ ਉਮਰ 28 ਸਾਲ ਵਾਸੀ ਪਿੰਡ ਕੰਬਾਲੀ ਵਜੋਂ ਹੋਈ ਹੈ। ਨੌਜਵਾਨ ਇੱਕ ਸਾਲ ਪਹਿਲਾਂ ਹੀ ਕੈਨੇਡਾ ਵਾਪਸ ਘਰ ਪਰਤਿਆ ਸੀ ਅਤੇ ਹਜੇ ਤੱਕ ਕਵਾਰਾ ਸੀ।

    ਲੋਕਾਂ ਦੇ ਦੱਸਣ ਮੁਤਾਬਕ ਸ਼ੈਵਲੇ ਕਰੂਜ ਕਾਰ ਬਹੁਤ ਹੀ ਜ਼ਿਆਦਾ ਓਵਰ ਸਪੀਡ ਸੀ ਜਿਸਦਾ ਸੰਤੁਲਨ ਵਿਗੜਨ ਕਾਰਨ ਉਹ ਇੱਕ ਰੋਡ ‘ਤੇ ਖੜੇ ਦਰਖਤ ਨਾਲ ਟਕਰਾ ਗਈ। ਉਸ ਤੋਂ ਬਾਅਦ ਲੋਕਾਂ ਨੇ ਕਾਰ ਚਾਲਕ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਅਤੇ ਉਸ ਦੇ ਸਿਰ ‘ਤੇ ਜ਼ਿਆਦਾ ਸੱਟ ਲੱਗਣ ਹੋਣ ਕਾਰਨ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਕਾਰ ਚਾਲਕ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਇਲਾਜ ਦੇ ਦਰਮਿਆਨ ਉਸ ਦੀ ਮੌਤ ਹੋ ਗਈ।

    ਗੁਰਜੰਟ ਸਿੰਘ ਅਤੇ ਉਹਦੀਆਂ ਭੈਣਾਂ ਕੈਨੇਡਾ ਸਿਟੀਜਨ ਸਨ ਅਤੇ ਇੱਕ ਸਾਲ ਪਹਿਲਾਂ ਹੀ ਉਹ ਕੈਨੇਡਾ ਤੋਂ ਵਾਪਸ ਘਰ ਪਰਤਿਆ ਸੀ ਅਤੇ ਹੁਣ ਉਹ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਨ ਲੱਗ ਪਿਆ ਸੀ। ਕੈਨੇਡਾ ਤੋਂ ਭੈਣਾਂ ਦੇ ਆਉਣ ਤੋਂ ਬਾਅਦ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ