ਜਲੰਧਰ- ਅੱਜ ਮਿਤੀ 7 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਪਰਧਾਨ ਸੁੱਖਬੀਰ ਸਿੰਘ ਬਾਦਲ ਨੇ ਡੀਜ਼ਲ ਅਤੇ ਪੈਰਟੋਲ ਦੀਆਂ ਵਧੀਆਂ ਹੋਈਆਂ ਕੀਮਤਾ ਨੂੰ ਘੱਟ ਕਰਨ ਬਾਰੇ ਜੋ ਪੰਜਾਬ ਭਰ ਦੇ ਵਿਚ ਧਰਨੇ ਲਾਉਣ ਦਾ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਸੀ। ਉਸ ਬਾਬਤ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਵਿੰਗ ਦੇ ਪ੍ਰਧਾਨ ਕੁੰਲਵਤ ਸਿੰਘ ਮੰਨਣ ਦੀ ਅਗਵਾਈ ਵਿਚ 15 ਤੋਂ 20 ਜਗ੍ਹਾ ਕੋਵਿਡ-19 ਦੀ ਬੀਮਾਰੀ ਨੂੰ ਮੁੱਖ ਰੱਖਦੇ ਹੋਏ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਧਰਨਿਆਂ ਦੀ ਅਗਵਾਈ ਕੀਤੀ। ਇਹ ਧਰਨੇ ਬਹੁਤ ਹੀ ਸ਼ਾਂਤਮਈ ਢੰਗ ਨਾਲ ਤੇ ਲੋਕਾਂ ਨੂੰ ਨਾ ਤੰਗ ਕਰਦੇ ਹੋਏ ਲਾਏ ਗਏ। ਸਰਦਾਰ ਮੰਨਣ ਨੇ ਕਿਹਾ ਜੋ ਪਾਰਟੀ ਪ੍ਰਧਾਨ ਸੁੱਖਬੀਰ ਸਿੰਘ ਜੀ ਦਾ ਹੁਕਮ ਸੀ ਅਸੀਂ ਉਸਨੂੰ ਬਹੁਤ ਹੀ ਤੰਨਦਈ ਨਾਲ ਨਿਭਾਇਆ। ਅਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਅੱਜ ਇਹ ਵੀ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਇਕ ਮੁੱਠ ਹੈ ਤੇ ਸਾਰਾ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁੱਖਬੀਰ ਸਿੰਘ ਬਾਦਲ ਦੀ ਪਿੱਠ ਮਗਰ ਖੜ੍ਹਾ ਹੈ ਤੇ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁੱਖਬੀਰ ਸਿੰਘ ਬਾਦਲ ਦੀ ਪੰਥ ਨੂੰ ਬਹੁਤ ਵੱਡੀ ਦੇਨ ਹੈ। ਇਸ ਮੌਕੇ ਉਨਹਾਂ ਨਾਲ ਗੁਰਦੀਪ ਸਿੰਘ ਨਾਗਰਾ,ਗੁਰਪ੍ਰੀਤ ਗੋਪੀ ਰੰਧਾਵਾ, ਰਣਜੀਤ ਸਿੰਘ ਰਾਣਾ,ਸਤਿੰਦਰ ਸਿੰਘ ਪੀਤਾ, ਮਨਿੰਦਰਪਾਲ ਸਿੰਘ ਬਿੱਟੂ, ਮਨਜੀਤ ਸਿੰਘ ਟਰਾਂਸਪੋਰਟਰ, ਐੱਸ. ਸੀ.ਪ੍ਰਧਾਨ ਜ਼ਿਲਾ ਸ਼ਹਿਰੀ ਭਜਨ ਲਾਲ ਚੋਪੜਾ,ਜ.ਪ੍ਰੀਤਮ ਸਿੰਘ ਆਦਿ ਵੀ ਮੌਜ਼ੂਦ ਸਨ।