Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਮਾਂ ਬੋਲੀ ਪੰਜਾਬੀ ਦੇ ਸਰਬਪੱਖੀ ਵਿਕਾਸ ਲਈ ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ (ਰਜਿ) ਵੱਲੋਂ ਫਿਰੋਜ਼ਪੁਰ ਸ਼ਹਿਰ ਵਿਖੇ ਗੀਤਾਂ, ਕਵਿਤਾਵਾਂ ਤੇ ਹਾਸ-ਰਸ ਰੰਗਾਂ ਨਾਲ ਭਰਪੂਰ ਪੰਜਾਬੀਅਤ ਨੂੰ ਸਮਰਪਿਤ “ਸਕੂਨ-ਏ-ਮਹਿਫ਼ਲ” ਦੇ ਨਾਮ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਦੀ ਕਾਰਗੁਜ਼ਾਰੀ ਮੰਚ ਦੀ ਪ੍ਰਧਾਨ ਸਿਮਰਪਾਲ ਕੌਰ ਬਠਿੰਡਾ ਅਤੇ ਸਰਪ੍ਰਸਤ ਲਾਡੀ ਝੋਕ ਵਾਲਾ ਦੀ ਸਰਪ੍ਰਸਤੀ ਹੇਠ ਬੜੇ ਸੁਚੱਜੇ ਢੰਗ ਨਾਲ ਹੋਈ।
ਸਮਾਗਮ ਦੌਰਾਨ ਬਹੁਤ ਹੀ ਸਲੀਕੇ ਨਾਲ ਮਨਦੀਪ ਸਿੱਧੂ ਸਹਿਜ ਨੇ ਸਟੇਜ ਦਾ ਕੰਮ ਸੰਭਾਲਿਆ । ਸਾਰੇ ਹੀ ਕਵੀ ਸਾਹਿਬਾਨ ਨੂੰ ਜੀ ਆਇਆ ਆਖਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਉਸ ਤੋਂ ਬਾਅਦ ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ ਦੇ ਸਰਪ੍ਰਸਤ ਲਾਡੀ ਝੋਕ ਵਾਲਾ ਵੱਲੋਂ ਇੱਕ ਕਵਿਤਾ ਨਾਲ ਸਵਾਗਤ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਗੁਰਚਰਨ ਕੌਰ ਕੋਚਰ, ਅੰਜੂ ‘ਵ ਰੱਤੀ, ਮਨਦੀਪ ਕੌਰ ਭਦੌੜ, ਮੀਨਾ ਮਹਿਰੋਕ, ਪ੍ਰੋ . ਗੋਪਾਲ ਸਿੰਘ, ਸੁਖਵਿੰਦਰ ਸਿੰਘ ਭੁੱਲਰ, ਪ੍ਰੀਤ ਹੀਰ, ਗੁਰਵਿੰਦਰ ਕਾਂਗੜ ਵੱਲੋਂ ਸ਼ਿਰਕਤ ਕੀਤੀ ਗਈ। ਉਹਨਾਂ ਨੇ ‘ ਹਾਜ਼ਰ ਕਵੀਆਂ ਅਤੇ ਲੇਖਕਾਂ ਵੱਲੋਂ ਬਿਆਨ-ਏ-ਹਰਫ਼ ਸਾਹਿਤਕ ਮੰਚ ਪੰਜਾਬ ਨੂੰ ਪਲੇਠੇ ਪ੍ਰੋਗਰਾਮ ਲਈ ਅਸ਼ੀਰਵਾਦ ਦੇਣ ਅਤੇ ਆਪਣੇ ਭਾਵਪੂਰਨ ਵਿਚਾਰ ਤੇ ਰਚਨਾਵਾਂ ਦੀ ਵੀ ਸਾਂਝ ਪਾਈ। ਸਮੂਹ ਸਾਹਿਤਕਾਰਾਂ ਵੱਲੋਂ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣ , ਰੁੱਖ ਲਾਉਣ, ਪਾਣੀ ਬਚਾਉਣ ਅਤੇ ਵਧ ਰਹੇ ਨਸ਼ਿਆਂ ‘ਤੇ ਵੀ ਵਿਚਾਰਾਂ ਕੀਤੀਆਂ ਗਈਆਂ।
ਵੱਖ-ਵੱਖ ਸ਼ਹਿਰਾਂ ਅਤੇ ਸੂਬਿਆਂ ਤੋਂ ਆਏ ਹੋਏ ਕਲਮਕਾਰਾਂ ਨੇ ਬਹੁਤ ਸਾਰੇ ਰੰਗ ਪੇਸ਼ ਕੀਤੇ ਤੇ ਸਾਰੀ ਮਹਿਫਲ ਨੂੰ ਕੀਲ ਕੇ ਰੱਖਿਆ ਜਿਸ ਵਿੱਚ ਕਵਿਤਾ, ਗ਼ਜ਼ਲ , ਗੀਤ, ਕਵੀਸ਼ਰੀ, ਲੋਕ ਰੰਗ, ਕਾਵਿ ਵਿਅੰਗ ਤੇ ਹਾਸ-ਰਸ ਦੇ ਰੰਗ ਪੇਸ਼ ਕੀਤੇ ਗਏ। ਪਹੁੰਚੇ ਹੋਏ ਕਲਮਕਾਰ ਛਿੰਦਾ ਧਾਲੀਵਾਲ, ਸ਼ਮਸ਼ੇਰ ਸਿੰਘ ਮੱਲ੍ਹੀ ਜਸਵੀਰ ਸ਼ਰਮਾ ਦੱਦਾਹੂਰ, ਗੁਰਦੀਪ ਦਾਨੀ ਫੁੱਲੋ ਮਿੱਠੀ, ਹਰਭਜਨ ਭਗਰੱਥ, ਸੁਰਜੀਤ ਸਿੰਘ ਕਾਉਂਕੇ, ਕੁਲਦੀਪ ਦੀਪ, ਦਵਿੰਦਰਪਾਲ ਬਾਤਿਸ਼, ਲੈਕਚਰਾਰ ਗੁਰਮੀਤ ਗੀਤਾ, ਕਿਰਨਦੀਪ ਕੌਰ, ਰਮਨਦੀਪ ਰਮਣੀਕ, ਸੁਖਰਾਜ ਸਿੰਘ ਸਿੱਧੂ, ਹਰਜਿੰਦਰ ਕੌਰ ਬਠਿੰਡਾ, ਤੇਜਿੰਦਰ ਸਿੰਘ ਜਸ਼ਨ, ਈਸ਼ਰ ਸਿੰਘ ਲੰਭਵਾਲੀ, ਸਤਨਾਮ ਸਿੰਘ ਅਬੋਹਰ, ਕੁਲਵਿੰਦਰ ਕਾਮੇਕੇ, ਪੂਜਾ ਰਾਣੀ, ਪਰਮ ਸਿੱਧੂ, ਗੁਰਤੇਜ ਸਿੰਘ ਖੁਡਾਲ, ਰਾਜਿੰਦਰ ਸਿੰਘ ਰਾਜ ਕਲਾਨੌਰ, ਬਲਰਾਜ ਸਿੰਘ ਸਰਾਂ, ਗੋਰਾ ਸਿੰਘ ਮੀਆਂ, ਜੱਸੀ ਧਰੌੜ, ਹਰੀ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ, ਵਿਜੈ ਵਿਕਟਰ, ਵਰਿੰਦਰ ਕੁਮਾਰ, ਕੈਪਟਨ ਮਲਕੀਅਤ ਸਿੰਘ, ਚਰਨ ਸਿੰਘ ਭਦੌੜ, ਭੁਪਿੰਦਰ ਪਰਵਾਜ਼, ਕੰਵਰਪ੍ਰੀਤ ਕੌਰ ਮਾਨ, ਇੰਦਰਜੀਤ ਲੌਟੇ, ਰਮਨਦੀਪ ਕੌਰ ਬਾਜਾਖਾਨਾ, ਗੁਰਮੀਤ ਬੱਬੀ ਬਾਜਾਖਾਨਾ,ਕਿਰਨਾ ਦੇਵ ਸਿੰਗਲਾ, ਰਾਜਵਿੰਦਰ ਸਿੰਘ ਗੱਡੂ ਰਾਜ, ਸੁਖਜਿੰਦਰ ਸਿੰਘ ਭੰਗਚੜ੍ਹੀ. ਸੁਭਾਸ਼ ਸੋਲੰਕੀ, ਰਣਬੀਰ ਸਿੰਘ ਪ੍ਰਿੰਸ, ਜਸਕਰਨ ਮੱਤਾ, ਅਤੇ ਮੰਦਰ ਗਿੱਲ ਆਦਿ ਜਿਨ੍ਹਾਂ ਨੇ ਆਪਣੇ ਆਪਣੇ ਗੀਤਾਂ, ਗ਼ਜ਼ਲਾਂ, ਕਵੀਸ਼ਰੀ, ਕਾਵਿ ਵਿਅੰਗ, ਤੇ ਹਾਸ-ਰਸ ਰੰਗਾਂ ਨਾਲ ਮਹਿਫ਼ਲ ਨੂੰ ਚਾਰ ਚੰਨ ਲਾ ਦਿੱਤੇ।ਕਵੀ ਦਰਬਾਰ ਦਾ ਅਨੰਦ ਮਾਨਣ ਲਈ ਸਰੋਤੇ ਵੀ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ।
ਆਖਿਰ ਵਿੱਚ ਸਿਮਰਪਾਲ ਕੌਰ ਬਠਿੰਡਾ ਨੇ ਆਖਿਆ ਕਿ ਅਜਿਹੇ ਸਾਹਿਤਿਕ ਪ੍ਰੋਗਰਾਮ ਹੋਣੇ ਅਤਿ ਜ਼ਰੂਰੀ ਹਨ ਜਿਸ ਨਾਲ ਉਭਰਦੇ ਲੇਖਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਓਹਨਾ ਨੇ ਉਸਾਰੂ ਢੰਗ ਨਾਲ ਨੇਪਰੇ ਚੜ੍ਹੇ ਸਮਾਗਮ ਲਈ ਸਭਨਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਇਕ ਨਵੇਕਲੀ ਗੱਲ ਵੇਖਣ ਨੂੰ ਮਿਲੀ ਕਿ ਸਨਮਾਨ ਚਿੰਨ੍ਹ ਦੇ ਨਾਲ – ਨਾਲ ਆਏ ਹੋਏ ਮਹਿਮਾਨਾਂ ਨੂੰ ਇੱਕ ਇੱਕ ਛਾਂਦਾਰ ਬੂਟਾ ਵੀ ਦਿੱਤਾ ਗਿਆ।
ਸਮਾਗਮ ਵਿਚ ਪੁੱਜੇ ਕਲਮਕਾਰਾਂ ਨੇ ਪਲੇਠੇ ਸਮਾਗਮ ਦੀ ਇਕ ਸ਼ਾਨਦਾਰ ਸ਼ੁਰੂਆਤ ਦੀ ਪ੍ਰਸੰਸ਼ਾ ਕੀਤੀ।
ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।
Related