ਫਗਵਾੜਾ,(ਨਰੇਸ਼ ਪਾਸੀ)-ਫਗਵਾੜਾ ਦੇ ਨਜਦੀਕੀ ਪਿੰਡ ਢੱਕ ਪੰਡੋਰੀ ਵਿਖੇ ਬਾਬਾ ਇਸ਼ਾਧਾਰੀ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਸਿੰਗਰ ਭੁਪਿੰਦਰ ਗਿੱਲ ਤੇ ਜਸਵਿੰਦਰ ਜੀਤੂ ਨੇ ਗਾਣੇ ਗਾ ਕੇ ਆਏ ਲੋਕਾ ਦਾ ਮਨੋਰੰਜਨ ਕੀਤਾ ਅਤੇ ਹੋਰਾਂ ਕਲਾਕਾਰਾਂ ਨੇ ਵੀ ਆਪਣੀ ਕਲਾ ਦੇ ਪ੍ਰਦਰਸ਼ਨ ਨਾਲ ਮੇਲੇ ਚਾਰ ਚੰਨ ਲਾਏ।

    ਇਸ ਮੌਕੇ  ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋ ਸ: ਬਲਵਿੰਦਰ ਸਿੰਘ ਧਾਲੀਵਾਲ ਐਮ. ਐਲ. ਏ ਸਾਹਿਬ ਦੇ ਸਪੁੱਤਰ ਕਮਲ ਧਾਲੀਵਾਲ ਪਹੁੰਚੇ, ਜਿਨ੍ਹਾਂ ਦਾ ਕਮੇਟੀ ਮੈਬਰਾ ਨੇ ਸਰੋਪਾ ਦੇ ਕੇ ਸਨਮਾਨ ਕੀਤਾ।

    ਇਸ ਮੋਕੇ ਤੇ ਉਨਾ ਨਾਲ ਸੱਤਪਾਲ ਸਰਪੰਚ ਢੱਕ ਪੰਡੋਰੀ. ਸੰਨੀ ਸਾਹਨੀ. ਜਸਵੀਰ ਸਿੰਘ ਪਾਸ਼ਟਾ. ਗੁਰਿੰਦਰ ਸਿੰਘ ਪਾਸ਼ਟਾ. ਬਲਜੀਤ ਸਿੰਘ ਭੁੱਲਾ ਰਾਈ. ਅਦਿ ਹਾਜ਼ਰ ਸਨ ।