Skip to content
ਲੁਧਿਆਣਾ ਵਿਚ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ। ਇਥੇ ਸ਼ਿਵ ਸੈਨਾ ਗੋਰਾ ਥਾਪਰ ‘ਤੇ ਬਾਹਰ ਕੁੱਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਨਿਹੰਗਾਂ ਦਾ ਬਾਣਾ ਪਹਿਨੇ ਚਾਰ ਮੁਲਜ਼ਮਾਂ ਨੇ ਗੋਰਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਮਗਰੋਂ ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ
ਮਿਲੀ ਜਾਣਕਾਰੀ ਅਨੁਸਾਰ ਸੰਦੀਪ ਥਾਪਰ ਗੋਰਾ ਆਪਣੇ ਗੰਨਮੈਨ ਨਾਲ ਸਿਵਲ ਹਸਪਤਾਲ ਜਾ ਰਿਹਾ ਸੀ ਕਿ ਕਿ ਮੁਲਜ਼ਮਾਂ ਨੇ ਉਸ ‘ਤੇ ਹਮਲਾ ਕਰ ਦਿਤਾ। ਪੀੜਤ ਸੰਦੀਪ ਥਾਪਰ ਸ਼ਹੀਦ ਸੁਖਦੇਵ ਦੇ ਪਰਿਵਾਰ ਦੇ ਵਿੱਚੋਂ ਹੈ। ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਨਾਲ ਆਪਣੀ ਸ਼ਹਾਦਤ ਦਿੱਤੀ ਸੀ।ਇਲਜ਼ਾਮ ਹਨ ਕਿ ਘਟਨਾ ਦੌਰਾਨ ਸੰਦੀਪ ਥਾਪਰ ਦਾ ਗੰਨਮੈਨ ਮੂਕ ਦਰਸ਼ਕ ਬਣ ਕੇ ਇਕ ਪਾਸੇ ਖੜ੍ਹਾ ਰਿਹਾ ਅਤੇ ਗੋਰੇ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਖੂਨ ਨਾਲ ਲੱਥਪੱਥ ਹਾਲਤ ‘ਚ ਗੋਰਾ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ। ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Related