ਨਾਭਾ (ਸੁਖਵੰਤ ਸਿੰਘ )-ਨਾਭਾ ਸ਼ਹਿਰ ਦੇ ਇਕ ਇਲਾਕੇ ਵਿਚ ਰਹਿ ਰਹੇ ਬਜ਼ੁਰਗ ਜੋੜੇ ਨੇ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਕੀਤੀ ਖ਼ੁਦਕੁਸ਼ੀ। ਪ੍ਰਾਪਤ ਜਾਣਕਾਰੀ ਮੁਤਾਬਿਕ ਮ੍ਰਿਤਿਕ ਮਹਿੰਦਰਪਾਲ ਗੋਇਲ ਉਮਰ 69 ਸਾਲ, ਸਰਲਾ ਉਮਰ 70 ਸਾਲ ਸ਼ਾਮਿਲ ਸਨ। ਦੋਵਾਂ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਿਕ ਕੁਝ ਸਾਲ ਪਹਿਲਾ ਪਤਨੀ ਦੀ ਰੀੜ ਦੀ ਹੱਡੀ ਦੀ ਸਮਸਿਆ ਆਉਣ ਕਾਰਨ ਉਹ ਬਿਮਾਰ ਹੋ ਗਈ। ਉਸਦੀ ਸੇਵਾ ਕਰਦੇ ਹੋਏ ਪਤੀ ਵੀ ਬਿਮਾਰ ਹੋ ਗਿਆ। ਦੋਵਾਂ ਨੇ ਇਸ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਜ਼ਹਿਰ ਖਾ ਲਿਆ ਜਿਸ ਦੌਰਾਨ ਦੋਵਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕਾ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ  ਮੌਕੇ ਤੇ ਪੁਹੰਚ ਕੇ ਸ਼ਵ ਬ੍ਰਾਮਤ ਕਰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।