ਨਵੀਂ ਦਿੱਲੀ: ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ ’ਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਵਿੱਚ ਅੱਜ ਮੌਨਸੂਨ ਦੀਆਂ ਗਤੀਵਿਧੀਆਂ ਤੇਜ਼ ਹੋ ਸਕਦੀਆਂ ਹਨ। ਵਿਭਾਗ ਅਨੁਸਾਰ 20 ਤੇ 21 ਜੁਲਾਈ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਨਾਲ-ਨਾਲ ਹਰਿਆਣਾ, ਪੰਜਾਬ, ਦਿੱਲੀ-ਐਨਸੀਆਰ ਤੇ ਯੂਪੀ ਦੇ ਕਈ ਹਿੱਸਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ, ਨੋਇਡਾ, ਪਲਵਲ, ਫਰੀਦਾਬਾਦ, ਹਿਸਾਰ, ਹਾਂਸੀ, ਭਿਵਾਨੀ, ਝੱਜਰ, ਪਿਲਾਨੀ, ਕੈਥਲ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਅਮਰੋਹਾ, ਮੁਰਾਦਾਬਾਦ, ਬੁਲੰਦਸ਼ਹਿਰ, ਜਹਾਂਗੀਰਾਬਾਦ, ਰੋਹਤਕ, ਬਾਗਪਤ, ਸੋਨੀਪਤ ਗਾਜ਼ੀਆਬਾਦ ‘ਚ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ ਹੈ।

    ਮੌਸਮ ਵਿਭਾਗ ਅਨੁਸਾਰ ਅੱਜ ਉੱਤਰ ਪ੍ਰਦੇਸ਼ ਦੇ ਫਰੂਖਾਬਾਦ, ਹਰਦੋਈ, ਸੀਤਾਪੁਰ, ਬਹਰਾਇਚ, ਸ਼ਾਹਜਹਾਂਪੁਰ ਵਿੱਚ ਭਾਰੀ ਬਾਰਸ਼ ਹੋਣ ਦੀ ਚੇਤਾਵਨੀ ਹੈ। ਇਸ ਦੇ ਨਾਲ ਹੀ ਏਟਾ, ਬਦੂਨ, ਬਰੇਲੀ, ਰਾਮਪੁਰ, ਮੁਰਾਦਾਬਾਦ, ਬਿਜਨੌਰ, ਪੀਲੀਭੀਤ, ਲਖੀਮਪੁਰ ਤੇ ਆਸ ਪਾਸ ਦੇ ਇਲਾਕਿਆਂ ‘ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮਹੋਬਾ, ਝਾਂਸੀ, ਹਮੀਰਪੁਰ, ਜਲੌਂ, ਉਨਾਓ, ਔਰਈਆ, ਕੰਨੋਜ ‘ਚ ਭਾਰੀ ਬਾਰਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼ ਦੇ ਗੋਂਡਾ, ਸੀਤਾਪੁਰ, ਬਹਰਾਇਚ, ਸ਼ਰਵਸਤੀ, ਬਲਰਾਮਪੁਰ ਤੇ ਆਸ ਪਾਸ ਦੇ ਇਲਾਕਿਆਂ ‘ਚ ਵੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ।