ਜਲੰਧਰ(ਵਿਪਨ ਮਿੱਤਲ)- ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ ’ਤੇ ਜੋ ਜਾਅਲੀ ਸ਼ਰਾਬ ਬਣਾਉਣ ਦੀਆਂ ਵੀਡਿਓ ਵਾਇਰਲ ਹੋ ਰਹੀਆਂ ਸਨ, ਉਹ ਹੁਣ ਸੱਚ ਲੱਗ ਰਹੀਆਂ ਹਨ ਪਰ ਸਰਕਾਰ ਨੇ ਸਮਾਂ ਰਹਿੰਦਿਆਂ ਕੋਈ ਠੋਸ ਕਾਰਵਾਈ ਨਾ ਕੀਤੀ, ਜਿਸ ਕਾਰਨ ਪੰਜਾਬ ਵਿੱਚ ਉਸ ਤਰਾਂ ਦੀ ਬਣਾਈ ਸ਼ਰਾਬ ਪੀਣ ਨਾਲ 21 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹੁਣ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਸਰਕਾਰ ਜਾਗੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮਿ੍ਰਤਸਰ, ਬਟਾਲਾ ਅਤੇ ਤਰਨ ਤਾਰਨ ਵਿੱਚ ਹੋਈਆਂ 21 ਮੌਤਾਂ ਦੇ ਮਾਮਲੇ ਵਿੱਚ ਡਵੀਜਨਲ ਕਮਿਸਨਰ ਜਲੰਧਰ ਨੂੰ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਉਨਾਂ ਇਸ ਮਾਮਲੇ ਦਾ ਤੁਰੰਤ ਅਤੇ ਗੰਭੀਰ ਨੋਟਿਸ ਲੈਂਦਿਆਂ ਪੁਲਿਸ ਨੂੰ ਰਾਜ ਵਿੱਚ ਚੱਲ ਰਹੀਆਂ ਸਰਾਬ ਦੀਆਂ ਫ਼ੈਕਟਰੀਆਂ ਵਿੱਚ ਛਾਪੇ ਮਾਰ ਕੇ ਤੁਰੰਤ ਤਲਾਸ਼ੀ ਲੈਣ ਦੀਆਂ ਹਦਾਇਤਾਂ ਵੀ ਕੀਤੀਆਂ ਹਨ। ਇਸ ਤੋਂ ਇਲਾਵਾ ਥਾਣਾ ਤਰਸਿੱਕਾ ਵਿਖੇ ਤਾਇਨਾਤ ਐਸ. ਐਚ. ਓ. ਸਸਪੈਂਡ ਕਰ ਦਿੱਤਾ ਅਤੇ ਮੁਛੱਲ ਦੀ ਬਲਵਿੰਦਰ ਕੌਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਕਿਉਕਿ ਪਿੰਡ ਵਾਸੀਆਂ ਨੇ ਇਸ ਉਪਰ ਸ਼ਰਾਬ ਵੇਚਣ ’ਤੇ ਦੋਸ਼ ਲਗਾਏ ਸਨ। ਇਸ ਸਬੰਧੀ ਇੱਕ ਵਿਸ਼ੇਸ਼ ਜਾਂਚ ਟੀਮ ਵੀ ਗਠਿਤ ਕਰ ਦਿੱਤੀ ਹੈ, ਜਿਹੜੀ ਕਿ ਐਸ. ਐਸ. ਪੀ. ਅਮਿ੍ਰਤਸਰ ਦਿਹਾਤੀ ਦੀ ਦੇਖਰੇਖ ਹੇਠ ਕੰਮ ਕਰੇਗੀ। ਮੌਤਾਂ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਚਾਰ ਮਿ੍ਰਤਕ ਵਿਅਕਤੀਆਂ ਜਸਵਿੰਦਰ ਸਿੰਘ, ਕਸਮੀਰ ਸਿੰਘ, ਕਿ੍ਰਪਾਲ ਸਿੰਘ ਅਤੇ ਜਸਵੰਤ ਸਿੰਘ ਦਾ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ।ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਹੋਏ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪਹਿਲੀਆਂ ਪੰਜ ਮੌਤਾਂ 29 ਜੂਨ ਦੀ ਰਾਤ ਨੂੰ ਅੰਮਿ੍ਰਤਸਰ ਦਿਹਾਤੀ ਦੇ ਥਾਣਾ ਤਰਸਿੱਕਾ ਅਧੀਨ ਪਿੰਡ ਮੁੱਛਲ ਅਤੇ ਟਾਂਗਰਾ ਵਿੱਚ ਹੋਈਆਂ ਸਨ। ਉਸ ਤੋਂ ਬਾਅਦ 30 ਜੁਲਾਈ ਦੀ ਸਾਮ ਨੂੰ ਦੋ ਹੋਰ ਵਿਅਕਤੀਆਂ ਦੀ ਸੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਜਦੋਂ ਕਿ ਇਕ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿਚ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਉਸ ਨੇ ਵੀ ਦਮ ਤੋੜ ਗਿਅ। ਬਾਅਦ ਵਿੱਚ, ਦੋ ਹੋਰ ਮੌਤਾਂ ਪਿੰਡ ਮੁੱਛਲ ਤੋਂ ਹੋਈਆਂ, ਜਦੋਂ ਕਿ ਬਟਾਲਾ ਸਹਿਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜੋ ਕਿ ਸਰਾਬ ਦੇ ਨਸ਼ੇ ਵਿੱਚ ਸਨ। ਉਨਾਂ ਦੱਸਿਆ ਕਿ ਅੱਜ ਬਟਾਲਾ ਵਿਚ ਪੰਜ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਸੇ ਤਰਾਂ ਚਾਰ ਹੋਰ ਸੱਕੀ ਮੌਤਾਂ ਵੀ ਤਰਨਤਾਰਨ ਤੋਂ ਸਾਹਮਣੇ ਆਈਆਂ ਹਨ।