ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਨਰੋਰਾ ਦੇ ਗੰਗਾ ਬੈਰਾਜ ਪੁਲ ‘ਤੇ ਇਕ 10 ਫੁੱਟ ਲੰਬਾ ਮਗਰਮੱਛ ਛੋਟੀ ਨਹਿਰ ਤੋਂ ਨਿਕਲ ਕੇ ਬਾਹਰ ਆ ਗਿਆ। ਅਚਾਨਕ ਮਗਰਮੱਛ ਨੂੰ ਦੇਖ ਕੇ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਭੱਜਣ ਦੀ ਕੋਸ਼ਿਸ਼ ਵਿਚ ਮਗਰਮੱਛ ਰੇਲਿੰਗ ‘ਤੇ ਚੜ੍ਹਿਆਤੇ ਫਿਰ ਵਾਪਸ ਹੇਠਾਂ ਡਿੱਗ ਗਿਆ।ਫਿਲਹਾਲ ਮੁਸ਼ਕਲ ਨਾਲ ਜਾਨਵਰ ਨੂੰ ਕਾਬੂ ਕਰਕੇ ਰੈਸਕਿਊ ਕੀਤਾ ਗਿਆ।
ਸਥਾਨਕ ਲੋਕਾਂ ਨੇ ਪੁਲਿਸ ਤੇ ਜੰਗਲਾਤ ਵਿਭਾਗ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ। ਪੁਲਿਸ ਤੇ ਜੰਗਲਾਤ ਵਿਭਾਗ ਦੀ ਟੀਮ ਨੇ ਬਹੁਤ ਮੁਸ਼ੱਕਤ ਦੇ ਬਾਅਦ ਮਗਰਮੱਛ ਦਾ ਰੈਸਕਿਊ ਕੀਤਾ। ਟੀਮ ਵੱਲੋਂ ਕੀਤਾ ਜਾ ਰਿਹਾ ਰੈਸਕਿਊ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।ਮਗਰਮੱਛ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਤਾਂ ਦੂਜੇ ਪਾਸੇ ਮਗਰਮੱਛ ਵੀ ਲੋਕਾਂ ਨੂੰ ਦੇਖ ਕੇ ਡਰ ਰਿਹਾ ਸੀ ਤੇ ਭੱਜਦੇ ਹੋਏ ਰੇਲਿੰਗ ‘ਤੇ ਚੜ੍ਹ ਕੇ ਨਹਿਰ ਵਿਚ ਜਾਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਉਹ ਡਿੱਗ ਗਿਆ।ਰੇਂਜ ਆਫਿਸਰਸ ਮੁਤਾਬਕ ਨਹਿਰ ਤੋਂ ਨਿਕਲ ਕੇ ਇਨਸਾਨਾਂ ਦੇ ਵਿਚ ਆਇਆ ਇਹ ਮਗਰਮੱਛ ਪੇਲੁਸਟ੍ਰਿਸ ਨਾਂ ਦਾ ਫ੍ਰੈਸ਼ ਵਾਟਰ ਮਾਦਾ ਮਗਰਮੱਛ ਹੈ। ਇਸ ਦੀ ਲੰਬਾਈ ਲਗਭਗ 10 ਫੁੱਟ ਹੈ। ਰੈਸਕਿਊ ਕਰਨ ਦੇ ਬਾਅਦ ਇਸ ਨੂੰ ਨਹਿਰ ਵਿਚ ਛੱਡ ਦਿੱਤਾ ਗਿਆ।