Skip to content
ਬਿਹਾਰ ਦੇ ਰਹਿਣ ਵਾਲੇ 14 ਸਾਲਾਂ ਵੈਭਵ ਸੂਰਿਆਵੰਸ਼ੀ ਨੇ ਆਈਪੀਐਲ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ, ਪੂਰੀ ਦੁਨੀਆ ਉਸ ਦੀ ਤਾਰੀਫ ਕਰ ਰਹੀ ਹੈ। ਹਾਲਾਂਕਿ, ਪਿਛਲੇ ਇੱਕ ਹਫ਼ਤੇ ਤੋਂ ਉਸ ਬਾਰੇ ਲਗਾਤਾਰ ਚਰਚਾ ਹੋ ਰਹੀ ਹੈ, ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਸ ਦੀ ਬੱਲੇਬਾਜ਼ੀ ਮੁਰੀਦ ਹੋ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵੈਭਵ ਸੂਰਿਆਵੰਸ਼ੀ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਪੀਐੱਮ. ਮੋਦੀ ਨੇ ਵੈਭਵ ਸੂਰਿਆਵੰਸ਼ੀ ਨੂੰ ਲੈ ਕੇ ਕਿਹਾ ਕਿ ਜੋ ਜਿੰਨਾ ਖੇਡੇਗਾ, ਉਹ ਓਨਾ ਖਿੜੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬਿਹਾਰ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਖੇਲੋ ਇੰਡੀਆ ਯੂਥ ਗੇਮਜ਼ ਈਵੈਂਟ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਦੌਰਾਨ, ਉਦਘਾਟਨੀ ਸਮਾਰੋਹ ਦੌਰਾਨ ਸਟੇਡੀਅਮ ਵਿੱਚ ਵਿਸ਼ਾਲ ਸਕ੍ਰੀਨ ‘ਤੇ ਉਨ੍ਹਾਂ ਦਾ ਸੰਦੇਸ਼ ਪ੍ਰਸਾਰਿਤ ਕੀਤਾ ਗਿਆ। ਇਸ ਦੌਰਾਨ ਪੀਐਮ ਮੋਦੀ ਨੇ ਵੈਭਵ ਸੂਰਿਆਵੰਸ਼ੀ ਦਾ ਜ਼ਿਕਰ ਕੀਤਾ।
PM ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਆਈਪੀਐਲ ਵਿੱਚ ਬਿਹਾਰ ਦੇ ਪੁੱਤਰ ਵੈਭਵ ਸੂਰਿਆਵੰਸ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਿਆ ਹੈ। ਵੈਭਵ ਨੇ ਇੰਨੀ ਛੋਟੀ ਉਮਰ ਵਿੱਚ ਇੰਨਾ ਵੱਡਾ ਰਿਕਾਰਡ ਬਣਾਇਆ ਹੈ। ਵੈਭਵ ਦੇ ਪ੍ਰਦਰਸ਼ਨ ਪਿੱਛੇ ਸਖ਼ਤ ਮਿਹਨਤ ਤਾਂ ਹੈ ਹੀ, ਪਰ ਵੱਖ-ਵੱਖ ਪੱਧਰ ‘ਤੇ ਮੈਚ ਖੇਡਣ ਨਾਲ ਵੀ ਉਸ ਨੂੰ ਮਦਦ ਮਿਲੀ ਹੈ, ਇਸ ਦਾ ਮਤਲਬ ਹੈ ‘ਜੋ ਜਿੰਨਾ ਖੇਡੇਗਾ, ਉਹ ਓਨਾ ਹੀ ਖਿੜੇਗਾ।’
ਵੈਭਵ ਸੂਰਿਆਵੰਸ਼ੀ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਉਨ੍ਹਾਂ ਨੂੰ ਨਿਲਾਮੀ ਦੌਰਾਨ ਚੁਣਿਆ ਗਿਆ। ਉਹ ਆਈਪੀਐਲ ਖੇਡਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। 14 ਸਾਲਾਂ ਖਿਡਾਰੀਨੇ ਗੁਜਰਾਤ ਟਾਈਟਨਜ਼ ਵਿਰੁੱਧ ਸ਼ਾਨਦਾਰ ਪਾਰੀ ਖੇਡੀ ਅਤੇ ਸਿਰਫ਼ 35 ਗੇਂਦਾਂ ਵਿੱਚ ਆਪਣਾ ਸੈਂਕੜਾ ਲਗਾਇਆ ਅਤੇ ਪੁਰਸ਼ ਟੀ20 ਕ੍ਰਿਕਟ ਵਿਚ ਸਭ ਤੋਂ ਤੇਜ਼ ਸੈਂਕੜਾ ਲਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ। ਉਸਨੇ ਯੂਸਫ਼ ਪਠਾਨ ਨੂੰ ਪਿੱਛੇ ਛੱਡ ਦਿੱਤਾ। ਖਾਸ ਗੱਲ ਇਹ ਹੈ ਕਿ ਜਦੋਂ ਯੂਸਫ਼ ਪਠਾਨ ਨੇ ਇਹ ਰਿਕਾਰਡ ਬਣਾਇਆ ਸੀ, ਉਦੋਂ ਵੈਭਵ ਦਾ ਜਨਮ ਵੀ ਨਹੀਂ ਹੋਇਆ ਸੀ। ਹੁਣ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦੇ ਮਾਮਲੇ ਵਿੱਚ ਸਿਰਫ਼ ਕ੍ਰਿਸ ਗੇਲ ਹੀ ਉਸ ਤੋਂ ਅੱਗੇ ਹੈ।
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ X ‘ਤੇ ਕਿਹਾ, “ਵੈਭਵ ਦਾ ਨਿਡਰ ਨਜ਼ਰੀਆ, ਬੱਲੇ ਦੀ ਗਤੀ, ਲੈਂਥ ਨੂੰ ਜਲਦੀ ਪਛਾਣਨਾ ਅਤੇ ਗੇਂਦ ਦੇ ਪਿੱਛੇ ਊਰਜਾ ਦਾ ਤਬਾਦਲਾ ਕਰਨਾ ਇੱਕ ਵਧੀਆ ਪਾਰੀ ਦਾ ਨੁਸਖਾ ਹੈ। ਅੰਤਿਮ ਨਤੀਜਾ: 38 ਗੇਂਦਾਂ ‘ਤੇ 101 ਦੌੜਾਂ। ਤੁਸੀਂ ਬਹੁਤ ਵਧੀਆ ਖੇਡੇ।
Post Views: 2,048