
Skip to content
ਫ਼ਰੀਦਕੋਟ (ਵਿਪਨ ਮਿੱਤਲ)-ਨੈਸ਼ਨਲ ਯੂਥ ਕਲੱਬ ਫਰੀਦਕੋਟ ਵੱਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਕਿਲ੍ਹਾ ਮੁਬਾਰਕ ਚੌਂਕ ਫਰੀਦਕੋਟ ਵਿਖੇ ਲਗਾਈ ਗਈ। ਇਸ ਮੌਕੇ ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਸਮੇਂ ਕਲੱਬ ਦੇ ਮੁਫਤ ਮੱਲ੍ਹਮ ਪੱਟੀ ਪ੍ਰੋਜੈਕਟ ਦੇ ਚੇਅਰਮੈਨ ਪਿ੍ਰਤਪਾਲ ਕੋਹਲੀ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਕਲੱਬ ਦੇ ਜਰਨਲ ਸਕੱਤਰ ਡਾ. ਬਲਜੀਤ ਸ਼ਰਮਾ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਕਲੱਬ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ ਨੇ ਦੱਸਿਆ ਕਿ ਅੱਜ ਦੇ ਦਿਨ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਛਬੀਲਾਂ ਲਗਾਈ ਗਈ ਹੈ। ਉਨ੍ਹਾਂ ਕਿਹਾ ਅੱਜ ਲੋੜ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲੀਏ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ, ਕਲੱਬ ਵੱਲੋਂ ਸੁਖਵਿੰਦਰ ਜੌਹਰ ਵਿੱਤ ਸਕੱਤਰ, ਸੋਨੂੰ ਜੈਨ ਸਹਾਇਕ ਵਿੱਤ ਸਕੱਤਰ, ਜਲ ਸੇਵਾ ਪ੍ਰੋਜੈਕਟ ਚੇਅਰਮੈਨ ਸੁਰਿੰਦਰ ਅਰੋੜਾ, ਪ੍ਰੋਜੈਕਟ ਕੋ ਚੇਅਰਮੈਨ ਪ੍ਰੋਫੈਸਰ ਪਰਮਿੰਦਰ ਸਿੰਘ ਲਾਅ ਕਾਲਜ, ਜੰਗੀਰ ਸਿੰਘ ਰਿਟਾ ਡੀ ਆਈ ਜੀ ਚੇਅਰਮੈਨ ਮਹਿਰਾਵਲ ਖੀਵਾ ਜੀ ਟਰੱਸਟ, ਸਬ ਇੰਸਪੈਕਟਰ ਵਕੀਲ ਸਿੰਘ ਬਰਾੜ ਟ੍ਰੈਫਿਕ ਇੰਚਾਰਜ, ਪਿ੍ਰੰਸੀਪਲ ਸੁਰੇਸ ਅਰੋੜਾ ਸਲਾਹਕਾਰ, ਰਜਿੰਦਰ ਬਾਂਸਲ ਅੰਤਿਮ ਯਾਤਰਾ ਵੈਨ ਚੇਅਰਮੈਨ, ਅਰਵਿੰਦ ਛਾਬੜਾ, ਰਾਜੇਸ਼ ਸੁਖੀਜਾ ਕੋ-ਚੇਅਰਮੈਨ ਮਿ੍ਰਤਕ ਦੇਹ ਸੰਭਾਲ ਕੇਂਦਰ, ਰਾਕੇਸ਼ ਮਿੱਤਲ ਸੀਨੀਅਰ ਵਾਈਸ ਪ੍ਰਧਾਨ, ਅਸ਼ੋਕ ਭਟਨਾਗਰ, ਸੇਵਾ ਮੁਕਤ ਡੀ ਐਸ ਪੀ ਹਰਜਿੰਦਰ ਸਿੰਘ, ਹਰਿੰਦਰ ਸਿੰਘ ਖਾਲਸਾ ਕੇਅਰ-ਟੇਕਰ , ਕਲੱਬ ਦੇ ਮਲਟੀਪਲ ਸੈਂਟਰ ਦੇ ਇੰਚਾਰਜ਼ ਕਿਰਨ ਸੁਖੀਜਾ, ਸਹਿਨਾਜ਼, ਮਨਮੋਹਨ ਸਿੰਘ ਮੋਹਣੀ, ਅਰਸ਼ਪ੍ਰੀਤ ਕੌਰ, ਕਿਰਨਦੀਪ ਕੌਰ, ਸੁਖਪ੍ਰੀਤ ਕੌਰ, ਸਿਮਰਨਜੀਤ ਕੌਰ, ਹਰਜਿੰਦਰ ਸਿੰਘ ਅਤੇ ਭੁੱਟਾ ਵੀਰ ਮੁਹੰਮਦ ਅਤੇ ਹੋਰ ਸੱਜਣ ਹਾਜ਼ਰ ਸਨ।Related