ਦੇਸ਼ ਦੇ ਭਖਦੇ ਮਸਲਿਆਂ ਨੂੰ ਹੱਲ ਕਰਨ ਦੀ ਗੇਂਦ ਸਰਕਾਰ ਦੇ ਪਾਲੇ ਵਿੱਚ ਹੈ ,ਫੈਸਲਾ ਸਰਕਾਰ ਨੇ ਕਰਨਾ ਹੈ ਕਿ ਮਸਲਿਆਂ ਦਾ ਹੱਲ ਕਰਨਾ ਹੈ ਜਾ ਸੰਘਰਸ਼ ਨੂੰ ਹੋਰ ਤਿੱਖਾ ਕਰਵਾਉਣਾ ਹੈ —-ਸਭਰਾ

    ਜਲੰਧਰ (ਵਿੱਕੀ ਸੂਰੀ) : ਉਤਰੀ ਭਾਰਤ ਦੀਆਂ 18 ਜਥੇਬੰਦੀਆਂ ਵੱਲੋ ਪੰਜਾਬ ਅਤੇ ਹਰਿਆਣਾ ਦੇ ਜ਼ਿਲ੍ਹਾ ਹੈਡਕੁਆਰਟਰਾਂ ਤੇ ਧਰਨੇ ਲਗਾ ਕੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਗਏ। ਇਸੇ ਤਰਜ਼ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ , ਭਾਰਤੀ ਕਿਸਾਨ ਯੂਨੀਅਨ ਸਿੱਧੂ ਪੁਰ, ਅਤੇ ਦੁਆਬਾ ਕਿਸਾਨ ਵੇਲਫੇਅਰ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਜਲੰਧਰ ਵਿਖੇ ਡੀ ਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਏ .ਡੀ .ਸੀ. ਗੁਰਸਿਮਰਨ ਜੀਤ ਕੌਰ ਜੀ ਨੂੰ ਮੰਗ ਪੱਤਰ ਸੋਂਪਿਆ ਗਿਆ ਅਤੇ ਸਰਕਾਰ ਨੂੰ ਮਸਲਿਆਂ ਦਾ ਹੱਲ ਕਰਨ ਦੀ ਅਪੀਲ ਕੀਤੀ ਗਈ ਇਸ ਮੰਗ ਪੱਤਰ ਵਿੱਚ ਮੋਜੂਦਾ ਸਮੇ ਦੇ ਬਹੁਤ ਹੀ ਅਹਿਮ ਮਸਲਿਆਂ ਤੇ ਚਰਚਾ ਕੀਤੀ ਗਈ ਜਿਵੇਂ ਕਿ ਸਰਕਾਰ ਪਰਾਲ਼ੀ ਸਬੰਧੀ ਮੁਸ਼ਕਲਾਂ ਦਾ ਪੱਕਾ ਹੱਲ ਕਰੇ ਅਤੇ ਅਤੇ ਜਿਹੜੇ ਕਿਸਾਨਾਂ ਮਜ਼ਦੂਰਾਂ ਤੇ ਅੱਗ ਲਾਉਣ ਤੇ ਪਰਚੇ ਦਰਜ ਕੀਤੇ ਹਨ ਉਹ ਰੱਦ ਕੀਤੇ ਜਾਣ ਅਤੇ ਅਜਿਹੀ ਸੂਰਤ ਵਿੱਚ ਅਸਲੇ ਦੇ ਲਸੰਸ ਰੱਦ ਕਰਨ,ਅਤੇ ਹੋਰ ਸਬਿਡੀਆਂ ਅਤੇ ਸਰਕਾਰੀ ਸਹੂਲਤਾਂ ਰੱਦ ਕਰਨ ਦੇ ਹੁਕਮ ਵਾਪਸ ਲਏ ਜਾਣ,ਨਿੱਜੀਕਰਨ ਨੂੰ ਵਧਾਵਾਂ ਦੇਣ ਵਾਲੀ ਨੀਤੀ ਤਹਿਤ ਚਿਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ,ਅਤੇ ਪਹਿਲਾ ਤੋਂ ਚੱਲੇ ਆ ਰਹੇ ਮੀਟਰ ਹੀ ਲਗਾਏ ਜਾਣ,ਭਾਰਤ ਮਾਲਾ ਪ੍ਰੋਜੇਕਟ ਤਹਿਤ ਕੱਢੇ ਜਾ ਰਹੇ ਹਾਈਵੇ ਲਈ ਜ਼ਮੀਨਾਂ ਇਕਵਾਇਰ ਕੀਤੀਆਂ ਜਾਣੀਆਂ ਬੰਦ ਕੀਤੀਆਂ ਜਾਣ,ਕਿਉਂ ਕਿ ਭਾਰਤ ਦਾ ਹਰ ਪਿੰਡ ਕਸਬਾ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਅਤੇ ਇਹ ਕਾਰਪੋਰੇਟ ਜਗਤ ਲਈ ਬਣਾਏ ਜਾ ਰਹੇ ਹਨ.ਆਰਬੀਟਰੇਸ਼ਨ ਵਿੱਚ ਪਏ ਕੇਸ ਤੁਰੰਤ ਨਿਪਟਾਏ ਜਾਣ ਅਤੇ ਰੱਦ ਕੀਤੇ ਹੋਏ ਕੇਸ ਤੁਰੰਤ ਬਹਾਲ ਕਰਕੇ ਯੋਗ ਮੁਆਵਜ਼ਾ ਦਿੱਤਾ ਜਾਵੇ,ਮਸਲੇ ਦੇ ਹੱਲ ਤੋਂ ਪਹਿਲਾ ਪੰਜਾਬ ਸਰਕਾਰ ਪੁਲਿਸ ਬੱਲ ਦੇ ਜ਼ੋਰ ਨਾਲ ਜ਼ਮੀਨਾਂ ਤੇ ਕਬਜ਼ੇ ਕਰਨੇ ਬੰਦ ਕਰੇ ,ਅਤਿ ਜ਼ਰੂਰੀ ਹਾਲਾਤ ਵਿੱਚ ਮਾਰਗ ਨੂੰ ਪਿਲਰਾਂ ਤੇ ਬਣਾਇਆ ਜਾਵੇ ਤਾਂ ਜੋ ਹੜ੍ਹ ਆਉਣ ਦੀ ਸਥਿਤੀ ਵਿੱਚ ਕੁਦਰਤੀ ਵਹਾਅ ਬਣਿਆ ਰਹੇ,ਪੰਜਾਬ ਵਿੱਚ ਪੂਰਨ ਤੋਰ ਤੇ ਨਸ਼ਾ ਬੰਦੀ ਕੀਤੀ ਜਾਵੇ ਅਤੇ ਨਸ਼ੇ ਦੀ ਅੋਵਰਡੌਜ਼ ਕਾਰਨ ਮੋਤ ਹੋਣ ਦੀ ਸੂਰਤ ਵਿੱਚ ਉੱਥੋਂ ਦੇ ਐਮ.ਐਲ.ਏ.,ਐਸ.ਐਸ.ਪੀ.,ਡੀ.ਐਸ.ਪੀ ਤੇ ਪਰਚਾ ਦਰਜ ਕੀਤਾ ਜਾਵੇ,ਗੰਨਾਂ ਮਿਲਾ ਤੁਰੰਤ ਚਾਲੂ ਕੀਤੀਆਂ ਜਾਣ ਅਤੇ ਗੰਨੇ ਦੇ ਭਾਅ ਵਿੱਚ 120 ਰੂ ਦਾ ਵਾਧਾ ਕੀਤਾ ਜਾਵੇ,ਅਤੇ ਗੰਨੇ ਦੀ ਖਰਾਬ ਹੋਈ ਫਸਲ ਦੀ ਸਰਕਾਰ ਭਰਪਾਈ ਕਰੇ,ਮੰਨੀ ਹੋਈ ਮੰਗ ਮੁਤਾਬਕ ਜੁਮਲਾ ਮੁਸਤਰਕਾ ਮਾਲਕਾਨਾ ਜ਼ਮੀਨ ਸਮੇਤ ਸਾਰੀਆਂ ਅਬਾਦ ਕੀਤੀਆਂ ਜ਼ਮੀਨਾਂ ਦੇ ਮਾਲਕਾ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ,ਝੌਨੇ ਦੇ ਚਾਲੂ ਸੀਜਨ ਦੋਰਾਨ ਖਰੀਦ ਬੰਦ ਕਰਨ ਦੇ ਆਡਰ ਰੱਦ ਕਿਤੇ ਜਾਣ ਅਤੇ ਝੌਨੇ ਦੀ ਫਸਲ ਪੂਰੀ ਤਰਾਂ ਚੁੱਕੀ ਜਾਣ ਤੱਕ ਮੰਡੀਆਂ ਚਾਲੂ ਰੱਖੀਆਂ ਜਾਣ। ਮੋਕੇ ਤੇ ਏ.ਡੀ.ਸੀ .ਸਾਹਿਬਾਂ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਸਲਵਿੰਦਰ ਸਿੰਘ ਜਾਣੀਆਂ, ਗੁਰਮੇਲ ਸਿੰਘ ਰੇੜਵਾਂ, ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਜਰਨੈਲ ਸਿੰਘ ਰਾਮੇ, ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ, ਦਲਬੀਰ ਸਿੰਘ ਕੰਗ, ਦੁਆਬਾ ਕਿਸਾਨ ਵੇਲਫੇਅਰ ਕਮੇਟੀ ਪੰਜਾਬ ਤੋਂ ਹਰਸੁਮਿੰਦਰ ਸਿੰਘ ਢਿਲੋ,ਦਿਲਬਾਗ ਸਿੰਘ ਤਲਵੰਡੀ ਭੀਲਾਂ ,BKU ਸਿੰਧੂ ਪੁਰ ਤੋਂ ਕੁਲਵਿੰਦਰ ਸਿੰਘ ਮਸਾਣਾਂ,ਪਰਮਜੀਤ ਸਿੰਘ ,ਸਤਨਾਮ ਸਿੰਘ ਰਾਈਵਾਲ,ਕਿਸ਼ਨ ਦੇਵ ਮਿਆਣੀ,ਜਗਤਾਰ ਸਿੰਘ ਚੱਕ ਵਡਾਲਾ ,ਰਜਿੰਦਰ ਸਿੰਘ ਨੰਗਲ ਅੰਬੀਆਂ ,ਲਵਪ੍ਰੀਤ ਸਿੰਘ ਕੋਟਲੀ ਗਾਜਰਾਂ ,ਅਵਤਾਰ ਸਿੰਘ ਢੱਡਾ,ਵਿਜੇ ਘਾਰੂ ,ਸੁਖਦੇਵ ਸਿੰਘ ਰਾਜੇਵਾਲ,ਸੋਡੀ ਜਲਾਲ ਪੁਰ ,ਵੱਸਣ ਸਿੰਘ ਕੋਠਾ,ਜਗਤਾਰ ਸਿੰਘ ਕੰਗ ਖ਼ੁਰਦ ,ਸੁਰਜੀਤ ਸਿੰਘ ਜਾਣੀਆਂ ,ਦਲਬੀਰ ਸਿੰਘ ਮੁੰਡੀ ਸ਼ੇਰੀਆਂ,ਸ਼ੇਰ ਸਿੰਘ ਰਾਮੇ ,ਦਿਲਬਾਗ ਸਿੰਘ ਰਾਈਵਾਲ,ਦਰਸ਼ਣ ਸਿੰਘ ਵਹਿਰਾ,ਬਲਬੀਰ ਸਿੰਘ ਕਾਕੜ ਕਲਾ,ਜਗਤਾਰ ਸਿੰਘ ਚੱਕ ਬਾਹਮਣੀਆਂ ਹਰਦੀਪ ਸਿੰਘ ਜਲੰਧਰ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।