ਫਿਰੋਜ਼ਪੁਰ ( ਜਤਿੰਦਰ ਪਿੰਕਲ ) ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਫਿਰੋਜ਼ਪੁਰ ਮੋਗਾ ਜੋਨ ਵੱਲੋਂ ਲਗਾਏ ਗਏ ਸਮਰ ਕੈਂਪ ਦੀ ਸਮਾਪਤੀ ਹੋ ਗਈ। ਇਸ ਕੈਂਪ ਵਿੱਚ 250 ਵਿਦਿਆਰਥੀਆਂ ਨੇ ਭਾਗ ਲਿਆ ਵਿਦਿਆਰਥੀਆਂ ਨੇ ਸੱਤ ਦਿਨ ਇਤਿਹਾਸ ਨੂੰ ਵੱਖ-ਵੱਖ ਗਤੀਵਿਧੀਆਂ ਦੁਆਰਾ ਜਾਨਿਆ। ਵਿਦਿਆਰਥੀਆਂ ਨੇ ਇਸ ਕੈਂਪ ਦਾ ਬਹੁਤ ਆਨੰਦ ਮਾਨਿਆ ਅਤੇ ਰੋਜ਼ਾਨਾ ਬੱਚਿਆਂ ਦੇ ਲਈ ਵਿਸ਼ੇਸ਼ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਕਈ ਪ੍ਰਕਾਰ ਦੀਆਂ ਛੋਟੀਆਂ ਛੋਟੀਆਂ ਖੇਡਾਂ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਸਨ। ਇਸ ਕੈਂਪ ਦੀ ਆਰੰਭਤਾ ਬੱਚੇ ਗੁਰਮੰਤਰ ਅਤੇ ਮੂਲ ਮੰਤਰ ਦੇ ਜਾਪ ਨਾਲ ਕਰਦੇ ਸਨ ਉਪਰੰਤ ਜਪੁਜੀ ਸਾਹਿਬ ਦਾ ਪਾਠ ਅਤੇ ਬੱਚਿਆਂ ਦਾ ਕੀਰਤਨ ਹੁੰਦਾ ਸੀ। ਇਸ ਕੈਂਪ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਗੁਰਦੁਆਰਾ ਸਿੰਘ ਸਭਾ ਅਕਾਲਗੜ੍ਹ ਸਾਹਿਬ ਦੀ ਸਮੁੱਚੀ ਕਮੇਟੀ, ਗੁਰੂ ਨਾਨਕ ਮਲਟੀਵਰਸਿਟੀ, ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਾਂਝੇ ਉਪਰਾਲੇ ਕੀਤੇ। ਇਸ ਕੈਂਪ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਦਿਖਾਇਆ ਅਤੇ ਬੱਚਿਆਂ ਦੇ ਮਾਤਾ ਪਿਤਾ ਨੇ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਈ। ਬੱਚਿਆਂ ਨੇ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਜੋ ਜੀਵਨ ਜਾਂਚ ਇਸ ਕੈਂਪ ਵਿੱਚ ਦੱਸੀ ਗਈ ਉਸ ਨੂੰ ਬਹੁਤ ਹੀ ਸਲਾਹਿਆ। ਬੱਚੇ ਬੜੇ ਚਾਅ ਵਿੱਚ ਰੋਜ਼ਾਨਾ ਸਮੇਂ ਸਿਰ ਕੈਂਪ ਦੀ ਹਾਜ਼ਰੀ ਭਰਦੇ ਸਨ। ਇਸ ਕੈਂਪ ਵਿੱਚ ਵਿਦਿਆਰਥੀਆਂ ਦੇ ਸਵਾਲ ਜਵਾਬ ਦੇ ਮੁਕਾਬਲੇ, ਸੁੰਦਰ ਪੰਜਾਬੀ ਲਿਖਤ ਦੇ ਮੁਕਾਬਲੇ, ਕਵਿਤਾ ਉਚਾਰਨ ਮੁਕਾਬਲੇ, ਭਾਸ਼ਣ ਮੁਕਾਬਲੇ, ਕਵੀਸ਼ਰੀ ਮੁਕਾਬਲੇ, ਦਸਤਾਰ ਮੁਕਾਬਲੇ, ਦੁਮਾਲਾ ਮੁਕਾਬਲੇ, ਕੀਰਤਨ ਮੁਕਾਬਲੇ, ਸਾਖੀ ਸਵਾਲ ਜਵਾਬ ਮੁਕਾਬਲੇ ਆਦਿ ਕਰਵਾਏ ਗਏ ।ਇਸ ਕੈਂਪ ਨੂੰ ਸਫਲ ਬਣਾਉਣ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਅਤੇ ਸਮੁੱਚੀ ਕਮੇਟੀ ਨੇ ਵਡਮੁੱਲਾ ਯੋਗਦਾਨ ਪਾਇਆ। ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਨਾਲ ਕੈਂਪ ਵਿੱਚ ਵਿਦਿਆਰਥੀਆਂ ਦੇ ਲਈ ਸਹਿਯੋਗ ਕਰਾਂਗੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸਰਦਾਰ ਸਤਵੰਤ ਸਿੰਘ ਨੇ ਸਮੂਹ ਸੰਗਤ ਦਾ ਅਤੇ ਸਹਿਯੋਗੀ ਵੀਰਾਂ ਭੈਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹਰਪ੍ਰੀਤ ਕੌਰ , ਛਿੰਦਰ ਸਿੰਘ, ਅਮਰੀਕ ਸਿੰਘ, ਇੰਦਰਪਾਲ ਸਿੰਘ, ਸੁਖਬਾਜ ਸਿੰਘ, ਬਲਦੇਵ ਸਿੰਘ ਪ੍ਰਧਾਨ ਗੁਰਦੁਆਰਾ ਅਕਾਲਗੜ੍ਹ ਸਾਹਿਬ ,ਗੁਰਬਖਸ਼ ਸਿੰਘ ਜਨਰਲ ਸਕੱਤਰ ,ਕਵਰਜੀਤ ਸਿੰਘ ਜੈਂਟੀ ,ਕੁਲਦੀਪ ਸਿੰਘ ਨੱਡਾ , ਬਾਬਾ ਸਤਵੰਤ ਸਿੰਘ ਸੋਨੂ ਹਜੂਰੀ ਰਾਗੀ ਗੁਰਦੁਆਰਾ ਅਕਾਲਗੜ੍ਹ ਸਾਹਿਬ , ਮਨਪ੍ਰੀਤ ਸਿੰਘ ਅਧਿਆਪਕ , ਮੈਡਮ ਕਿਰਪਾ ਸ਼ਰਮਾ , ਮੈਡਮ ਪ੍ਰੀਆ ,ਇਸਤਰੀ ਕੌਂਸਲ, ਵਿਦਿਆਰਥੀ ਕੌਂਸਲ , ਅਧਿਆਪਕ ਕੌਂਸਲ ਦੇ ਸਾਰੇ ਮੈਂਬਰ ਹਾਜ਼ਰ ਸਨ। ਇਸ ਮੌਕੇ ਤੇ ਬੱਚਿਆਂ ਦੇ ਮਾਤਾ ਪਿਤਾ ਅਤੇ ਸਹਿਯੋਗੀ ਵੀਰਾਂ ਭੈਣਾਂ ਨੇ ਸ਼ਮੂਲੀਅਤ ਕਰਕੇ ਕੈਂਪ ਦੀ ਸਫਲਤਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ।