Skip to content
28 ਨਵੰਬਰ ਨੂੰ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਵੇਗਾ SMaRT 4 Bharat Summit 2026, ਦੇਸ਼ ਦੇ ਭਵਿੱਖ ਅਤੇ ਬਿਹਤਰ ਸ਼ਾਸਨ ਪ੍ਰਬੰਧ ਨੂੰ ਲੈ ਕੇ ਇਕੱਠੇ ਹੋਣਗੇ ਮਾਹਿਰ
ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) : ਨਵੀਂ ਦਿੱਲੀ ਵਿਖੇ 28 ਨਵੰਬਰ 2026 ਨੂੰ SMaRT 4 Bharat Summit 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਦੇਸ਼ ਦੀ ਰਾਜਧਾਨੀ ਦੇ ਪ੍ਰਸਿੱਧ ਭਾਰਤ ਮੰਡਪਮ ਵਿਖੇ ਹੋਵੇਗਾ। ਇਸ ਸਮਿਟ ਨੂੰ Zoho ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਇਸ ਦੀ ਪਹਿਲ Siddhanta Group ਵੱਲੋਂ ਕੀਤੀ ਗਈ ਹੈ। ਦਿੱਲੀ ਟੂਰਿਜ਼ਮ ਵੀ ਇਸ ਸਮਾਗਮ ਨੂੰ ਆਪਣਾ ਸਮਰਥਨ ਦੇ ਰਿਹਾ ਹੈ।
ਦੇਸ਼ ਦੇ ਭਵਿੱਖ ਅਤੇ ਬਿਹਤਰ ਸ਼ਾਸਨ ਪ੍ਰਬੰਧ ਬਾਰੇ ਹੋਵੇਗਾ ਵਿਚਾਰ-ਵਟਾਂਦਰਾ
SMaRT 4 Bharat Summit ਦਾ ਮੁੱਖ ਉਦੇਸ਼ ਦੇਸ਼ ਦੇ ਭਵਿੱਖ, ਬਿਹਤਰ ਸ਼ਾਸਨ ਪ੍ਰਬੰਧ, ਰਣਨੀਤਕ ਸੰਵਾਦ ਅਤੇ ਲੰਬੇ ਸਮੇਂ ਦੇ ਵਿਕਾਸ ਵਰਗੇ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਾ ਹੈ। ਇਸ ਸਮਿਟ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਮਾਹਿਰ ਇੱਕ ਮੰਚ ’ਤੇ ਇਕੱਠੇ ਹੋ ਕੇ ਦੇਸ਼ ਦੀ ਤਰੱਕੀ ਅਤੇ ਵਿਕਾਸ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਨਗੇ।
ਭਾਰਤ ਮੰਡਪਮ ਵਿਖੇ ਹੋਣ ਵਾਲਾ ਇਹ ਸਮਾਗਮ ਦੇਸ਼ ਦੇ ਵਿਕਾਸ ਅਤੇ ਭਵਿੱਖ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਚਰਚਾ ਕਰਨ ਲਈ ਇੱਕ ਵਿਸ਼ਾਲ ਮੰਚ ਪ੍ਰਦਾਨ ਕਰੇਗਾ।
ਕਾਨੂੰਨੀ ਮਾਹਿਰਾਂ ਤੋਂ ਲੈ ਕੇ ਨੀਤੀ ਨਿਰਮਾਤਾਵਾਂ ਤੱਕ ਹੋਣਗੇ ਸ਼ਾਮਲ
ਇਸ ਸਮਿਟ ਵਿੱਚ ਕਾਨੂੰਨੀ ਮਾਹਿਰਾਂ, ਨੀਤੀ ਨਿਰਮਾਤਾਵਾਂ, ਰਣਨੀਤਕ ਵਿਚਾਰਕਾਂ ਅਤੇ ਨਵੀਆਂ ਤਕਨੀਕਾਂ ਨਾਲ ਜੁੜੇ ਇਨੋਵੇਟਰਾਂ ਦੀ ਚੋਣਵੀਂ ਟੀਮ ਸ਼ਾਮਲ ਹੋਵੇਗੀ। ਪ੍ਰਬੰਧਕਾਂ ਅਨੁਸਾਰ, ਸਮਾਗਮ ਦੌਰਾਨ ਮੁੱਖ ਭਾਸ਼ਣਾਂ ਦੇ ਨਾਲ-ਨਾਲ ਇੰਟਰਐਕਟਿਵ ਪੈਨਲ ਚਰਚਾਵਾਂ ਵੀ ਕਰਵਾਈਆਂ ਜਾਣਗੀਆਂ।
ਹਾਲਾਂਕਿ, ਸਮਿਟ ਵਿੱਚ ਸ਼ਾਮਲ ਹੋਣ ਵਾਲੇ ਬੁਲਾਰਿਆਂ ਦੇ ਨਾਵਾਂ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਅਧਿਕਾਰਤ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਡੈਲੀਗੇਟ ਰਜਿਸਟ੍ਰੇਸ਼ਨ ਸ਼ੁਰੂ, ਇੱਥੇ ਕਰਵਾਈ ਜਾ ਸਕਦੀ ਹੈ ਬੁਕਿੰਗ
SMaRT 4 Bharat Summit 2026 ਵਿੱਚ ਸ਼ਾਮਲ ਹੋਣ ਲਈ ਡੈਲੀਗੇਟ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਦਿਲਚਸਪੀ ਰੱਖਣ ਵਾਲੇ ਵਿਅਕਤੀ ਸਮਿਟ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਹ ਸਮਿਟ 28 ਨਵੰਬਰ 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਕਰਵਾਇਆ ਜਾਵੇਗਾ। ਇਸ ਦੌਰਾਨ ਪੂਰਾ ਦਿਨ ਵਿਚਾਰ-ਵਟਾਂਦਰੇ, ਸੰਵਾਦ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਨੈੱਟਵਰਕਿੰਗ ਕਰਨ ਦਾ ਮੌਕਾ ਮਿਲੇਗਾ।
Related