ਹਰਿਆਣਾ ਦੇ ਕਰਨਾਲ ਦੇ ਪਿੰਡ ਬੱਸੀ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਨੂੰ ਇਕ ਔਰਤ ਨੇ ਡਾਲਰਾਂ ਦੀ ਕਮਾਈ ਦਿਖਾ ਕੇ 90 ਲੱਖ ਰੁਪਏ ਦੀ ਠੱਗੀ ਮਾਰੀ। ਔਰਤ ਲੁਧਿਆਣਾ ਵਿੱਚ ਇਮੀਗ੍ਰੇਸ਼ਨ ਕੰਸਲਟੈਂਸੀ ਚਲਾਉਂਦੀ ਹੈ। ਔਰਤ ਨੇ ਆਸਟ੍ਰੇਲੀਆ ਵਿਚ ਵਰਕ ਵੀਜ਼ੇ ਦੇ ਨਾਂ ‘ਤੇ ਹਰੇਕ ਨੌਜਵਾਨ ਨਾਲ 30 ਲੱਖ ਰੁਪਏ ਵਿਚ ਸੌਦਾ ਤੈਅ ਕੀਤਾ ਸੀ। ਦੋਸ਼ੀ ਔਰਤ ਨੇ ਨੌਜਵਾਨਾਂ ਨੂੰ ਇਸ ਤਰ੍ਹਾਂ ਫਸਾਇਆ ਕਿ ਨੌਜਵਾਨ ਇਹ ਵੀ ਨਹੀਂ ਦੇਖ ਸਕੇ ਕਿ ਉਨ੍ਹਾਂ ਨੂੰ ਦਿੱਤਾ ਗਿਆ ਵੀਜ਼ਾ ਫਰਜ਼ੀ ਹੈ ਜਾਂ ਨਹੀਂ।ਦੋ ਨੌਜਵਾਨਾਂ ਨੂੰ ਕੰਬੋਡੀਆ ਭੇਜ ਕੇ ਉਥੇ ਫਸਾਇਆ ਗਿਆ। ਉਨ੍ਹਾਂ ਦੇ ਪੈਸੇ ਵੀ ਖੋਹ ਲਏ ਗਏ, ਕਿਸੇ ਤਰ੍ਹਾਂ ਨੌਜਵਾਨ ਉਥੋਂ ਨਿਕਲ ਆਏ, ਜਦਕਿ ਤੀਜੇ ਨੌਜਵਾਨ ਨੂੰ ਵੀਜ਼ੇ ਦੇ ਨਾਂ ‘ਤੇ ਤੰਗ ਪ੍ਰੇਸ਼ਾਨ ਕੀਤਾ ਗਿਆ। ਉਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਪੁਲਿਸ ਨੇ ਦੋਸ਼ੀ ਔਰਤ ਅਤੇ ਹੋਰਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।