ਫ਼ਰੀਦਕੋਟ (ਵਿਪਨ ਮਿੱਤਲ) -ਪਿੰਡ ਸਿੱਖਾਂਵਾਲਾ ਦੇ ਗੁਰਜੰਟ ਸਿੰਘ ਤੇ ਜਸਵੰਤ ਸਿੰਘ ਪੁੱਤਰ ਸਵ: ਸਰਬਨ ਸਿੰਘ ਨੇ ਅਪਣੀ ਸਵ: ਮਾਤਾ ਸੁਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਸਿੱਖਾਂਵਾਲਾ ਨੂੰ ਇਕੱਤੀ ਸੌ ਰੁਪਏ ਦੀ ਰਾਸ਼ੀ ਬੱਚਿਆਂ ਦੀ ਭਲਾਈ ਵਾਸਤੇ ਦਿੱਤੀ। ਇਸ ਮੌਕੇ ਮੁੱਖ ਅਧਿਆਪਕ ਬਿੱਲੂ ਕੁਮਾਰ ਤੇ ਸਮੂਹ ਸਟਾਫ ਵੱਲੋਂ ਗੁਰਜੰਟ ਸਿੰਘ ਅਤੇ ਜਸਵੰਤ ਸਿੰਘ ਦਾ ਸਕੂਲ ਨੂੰ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਗਿਅ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਪ੍ਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ। ਇਸ ਮੌਕੇ ਸਕੂਲ ਦੇ ਅਧਿਆਪਕ ਸਤੀਸ਼ ਕੁਮਾਰ ਅਤੇ ਅਰਸ਼ਦੀਪ ਸਿੰਘ ਹਾਜ਼ਰ ਸਨ।