ਪੰਜਾਬ ਵਿਚ ਆਉਣ ਵਾਲੀ 31 ਜੁਲਾਈ ਦਿਨ ਵੀਰਵਾਰ, ਮਹੀਨੇ ਦੇ ਆਖਰੀ ਦਿਨ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ। ਇਸ ਦਿਨ ਸ਼ਹੀਦ ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਹਾਲਾਂਕਿ ਇਹ ਛੁੱਟੀ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ 06/01/2024-2ਵੀਂ.3/677 ਦੇ ਤਹਿਤ ਸਾਲ 2025 ਦੇ ਛੁੱਟੀਆਂ ਵਾਲੇ ਕਲੰਡਰ ਵਿਚ ਰਾਖਵੀਂ ਰੱਖੀ ਗਈ ਹੈ, ਪਰ ਹੁਣ ਸਰਕਾਰ ਨੇ ਪ੍ਰੈਸ ਕਾਨਫਰੰਸ ਰਾਹੀਂ 31 ਜੁਲਾਈ ਨੂੰ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਵਿਚ 6 ਜੁਲਾਈ ਨੂੰ ਵੀ ਮੁਹੱਰਮ ਦੀ ਸਰਕਾਰੀ ਛੁੱਟੀ ਸੀ। ਹਾਲਾਂਕਿ ਮੁਹੱਰਮ ਦੀ ਛੁੱਟੀ ਐਤਵਾਰ ਨੂੰ ਪੈ ਗਈ ਸੀ। ਉਸ ਦਿਨ ਵੈਸੇ ਵੀ ਤਕਰੀਬਨ ਸਰਕਾਰੀ ਮਹਿਕਮੇ ਅਤੇ ਸਕੂਲ ਕਾਲਜ ਬੰਦ ਹੀ ਹੁੰਦੇ ਹਨ। ਦੱਸ ਦਈਏ ਕਿ ਪੂਰੇ ਜੁਲਾਈ ਮਹੀਨੇ ਛੁੱਟੀਆਂ ਦੇ ਸਰਕਾਰੀ ਕਲੰਡਰ ਮੁਤਾਬਕ ਦੋ ਹੀ ਜਨਤਕ ਛੁੱਟੀਆਂ ਹਨ। ਹਾਲਾਂਕਿ ਅਗਲੇ ਮਹੀਨੇ ਭਾਵ ਅਗਸਤ ਵਿਚ 15,15 ਅਤੇ 17 ਤਰੀਕ ਨੂੰ ਇਕੱਠੀਆਂ ਤਿੰਨ ਛੁੱਟੀਆਂ ਆ ਰਹੀਆਂ ਹਨ। Related ਸੰਪਾਦਨਾ ਨੈਵੀਗੇਸ਼ਨ SCF ਨੇ ਨਾਗਰਿਕ ਮੁੱਦਿਆਂ ਨੂੰ ਉਜਾਗਰ ਕੀਤਾ; ਅਧਿਕਾਰੀਆਂ ਨਾਲ ਚਿੰਤਾਵਾਂ ਉਠਾਈਆਂ फिरोजपुर मंडल के स्टेशनों पर इलेक्ट्रॉनिक इंटरलॉकिंग प्रणाली का सफल क्रियान्वयन