
Skip to content
ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਦੋ ਕਾਰਾਂ ਅਤੇ ਇੱਕ ਆਟੋ ਦੀ ਟੱਕਰ ਵਿੱਚ ਇਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਅੱਠ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਤਿੰਨ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਵੀਰਵਾਰ ਦੇਰ ਰਾਤ ਲਖਨਊ-ਮਹਿਮੂਦਾਬਾਦ ਰੋਡ ‘ਤੇ ਬੱਦੂਪੁਰ ਇਲਾਕੇ ਦੇ ਇਨੈਤਾਪੁਰ ਪਿੰਡ ਨੇੜੇ ਦੋ ਕਾਰਾਂ ਅਤੇ ਇੱਕ ਆਟੋ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਇੱਕ ਕਾਰ ਸੜਕ ਦੇ ਕੋਲ ਸਥਿਤ ਛੱਪੜ ਵਿੱਚ ਜਾ ਵੜੀ।ਇਸ ਹਾਦਸੇ ‘ਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਰਾਹਤ ਅਤੇ ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ। ਮੌਕੇ ‘ਤੇ ਡੀਐਮ ਅਤੇ ਐਸਪੀ ਵੀ ਮੌਜੂਦ ਸਨ। ਈ-ਰਿਕਸ਼ਾ ‘ਤੇ ਸਵਾਰ ਹੋ ਕੇ ਇਕੋ ਪ੍ਰਵਾਰ ਦੇ 8 ਜੀਅ ਸੀਤਾਪੁਰ ਜ਼ਿਲ੍ਹੇ ਦੇ ਮਹਿਮੂਦਾਬਾਦ ‘ਚ ਕਿਸੇ ਰਿਸ਼ਤੇਦਾਰ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਜਾ ਰਹੇ ਸਨ। अस्वीकरणवेलकम पुंजाब न्यूज़ को उपरोक्त समाचार सोशल मीडिया से प्राप्त हुआ है। हम किसी भी खबर की आधिकारिक पुष्टि नहीं करते हैं. यदि किसी को किसी खबर पर कोई आपत्ति है या किसी खबर में अपना संस्करण शामिल करना चाहता है तो वह हमसे संपर्क कर सकता है। हमारा नंबर है 9888000373Related