ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਵੋਟਰਾਂ ਦੀ ਗਿਣਤੀ ਸਬੰਧੀ ਵੇਰਵੇ ਜਾਰੀ ਕੀਤੇ ਗਏ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 1 ਮਾਰਚ 2024 ਤਕ ਪੰਜਾਬ ਵਿਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਹਨ। ਇਨ੍ਹਾਂ ਵਿਚ 1 ਕਰੋੜ 11 ਲੱਖ 92 ਹਜ਼ਾਰ 959 ਮਰਦ ਵੋਟਰ ਜਦਕਿ 1 ਕਰੋੜ 77 ਹਜ਼ਾਰ 543 ਔਰਤ ਵੋਟਰ ਹਨ। ਕੁੱਲ 744 ਟਰਾਂਸਜੈਂਡਰ ਵੋਟਰ ਹਨ। 13 ਸੀਟਾਂ ਲਈ ਕੁੱਲ 24433 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।ਇਸ ਵਾਰ ਪੰਜਾਬ ਵਿਚ 2 ਲੱਖ ਤੋਂ ਵੱਧ ਬਜ਼ੁਰਗ ਵੋਟਰ ਘਰ ਬੈਠੇ ਵੋਟ ਪਾ ਸਕਣਗੇ। ਇਨ੍ਹਾਂ ਵਿਚ 100 ਸਾਲ ਤੋਂ ਵੱਧ ਉਮਰ ਦੇ 5 ਹਜ਼ਾਰ 195 ਬਜ਼ੁਰਗ, 90 ਤੋਂ ਵੱਧ ਉਮਰ ਦੇ 61 ਹਜ਼ਾਰ 491 ਬਜ਼ੁਰਗ ਤੇ 85 ਤੋਂ ਵੱਧ ਉਮਰ ਦੇ 1 ਲੱਖ 90 ਹਜ਼ਾਰ 525 ਬਜ਼ੁਰਗ ਸ਼ਾਮਲ ਹਨ, ਜੋ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸੰਸਦ ਮੈਂਬਰ ਚੁਣਨ ਵਿਚ ਅਪਣਾ ਯੋਗਦਾਨ ਪਾਉਣਗੇ।ਸੱਭ ਤੋਂ ਜ਼ਿਆਦਾ 100 ਸਾਲ ਤੋਂ ਵੱਧ ਉਮਰ ਦੇ ਵੋਟਰ ਖਡੂਰ ਸਾਹਿਬ ਵਿਚ ਹਨ। ਖਡੂਰ ਸਾਹਿਬ ਵਿਚ ਅਜਿਹੇ ਵੋਟਰਾਂ ਦੀ ਗਿਣਤੀ 731 ਹੈ, ਜਦਕਿ ਸੱਭ ਤੋਂ ਘੱਟ ਫ਼ਤਿਹਗੜ੍ਹ ਸਾਹਿਬ ਰਾਖਵੀਂ ਲੋਕ ਸਭਾ ਸੀਟ ਵਿਚ ਹਨ, ਇਥੇ ਅਜਿਹੇ ਵੋਟਰਾਂ ਦੀ ਗਿਣਤੀ 274 ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 18 ਸਾਲ ਤੋਂ ਵੱਧ ਉਮਰ ਦੇ 4 ਲੱਖ 89 ਹਜ਼ਾਰ 631 ਨੌਜਵਾਨ ਪਹਿਲੀ ਵਾਰ ਅਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿਚੋਂ ਗੁਰਦਾਸਪੁਰ ਵਿਚ ਸੱਭ ਤੋਂ ਵੱਧ 48 ਹਜ਼ਾਰ 919 ਨੌਜਵਾਨ ਹਨ ਜਦਕਿ ਲੁਧਿਆਣਾ ਵਿਚ ਸੱਭ ਤੋਂ ਘੱਟ 31 ਹਜ਼ਾਰ 068 ਨੌਜਵਾਨ ਹਨ। ਜੋ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਵੋਟ ਪਾਉਣਗੇ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਵਾਰ ਪੰਜਾਬ ਵਿਚ 1597 ਗੈਰ-ਰਿਹਾਇਸ਼ੀ ਭਾਰਤੀ (ਐਨ.ਆਰ.ਆਈ.) ਵੋਟਰਾਂ ਤੋਂ ਇਲਾਵਾ 1.57 ਲੱਖ ਸਰੀਰਕ ਤੌਰ ‘ਤੇ ਅਪੰਗ ਵੋਟਰ ਹਨ। 

ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ ਵੋਟਰਾਂ ਦੀ ਉਮਰ ਦੇ ਵੇਰਵੇ

ਲੋਕ ਸਭਾ ਹਲਕਾ    18-19    85+    90-100    100+ਗੁਰਦਾਸਪੁਰ         48919     14232     4633     362ਅੰਮ੍ਰਿਤਸਰ        37608     14663     5187     394ਖਡੂਰ ਸਾਹਿਬ    35377     17765     6198     731ਜਲੰਧਰ        39545     14335     4474     350ਹੁਸ਼ਿਆਰਪੁਰ    42378     16195     5315     433ਸ੍ਰੀ ਆਨੰਦਪੁਰ ਸਾਹਿਬ    43762     14940     4719     292ਲੁਧਿਆਣਾ         31068     14584     4719     439ਸ੍ਰੀ ਫ਼ਤਿਹਗੜ੍ਹ ਸਾਹਿਬ    32208     12771     4090     274ਫਰੀਦਕੋਟ         34376     14449     4482     416ਫਿਰੋਜ਼ਪੁਰ        38871     13376     4164     408ਬਠਿੰਡਾ        35366     12565     3742     276ਸੰਗਰੂਰ        32483     14102     4396     345ਪਟਿਆਲਾ        37670     16548     5372     475ਕੁੱਲ੍ਹ        489631     190525     61491     5195