ਤੁਸੀਂ ਜੋ ਵੀ ਸਾਮਾਨ ਖਰੀਦਦੇ ਹੋ, ਉਸ ‘ਤੇ ਟੈਕਸ ਅਦਾ ਕਰਦੇ ਹੋ। ਟੈਕਸ ਸਰਕਾਰ ਦੀ ਆਮਦਨ ਦਾ ਮੁੱਖ ਸਰੋਤ ਹੈ। ਭਾਰਤ ਵਿਚ ਉਤਪਾਦ ਅਤੇ ਵਸਤੂਆਂ ‘ਤੇ ਲਗਾਏ ਜਾਣ ਵਾਲੇ ਵੱਖ-ਵੱਖ ਕਿਸਮਾਂ ਦੇ ਟੈਕਸਾਂ ਨੂੰ ਹਟਾ ਕੇ 1 ਜੁਲਾਈ 2017 ਨੂੰ ਉਤਪਾਦ ਅਤੇ ਸੇਵਾ ਟੈਕਸ (GST) ਲਾਗੂ ਕੀਤਾ ਗਿਆ ਸੀ।

ਵਰਤਮਾਨ ਵਿੱਚ ਉਤਪਾਦ ਦੇ ਅਨੁਸਾਰ ਜੀਐਸਟੀ ਦੇ ਤਹਿਤ ਚਾਰ ਤਰ੍ਹਾਂ ਦੇ ਟੈਕਸ ਸਲੈਬ ਬਣਾਏ ਗਏ ਹਨ, ਜਿਸ ਵਿੱਚ 5%, 12%, 18% ਅਤੇ 28% ਦੇ ਟੈਕਸ ਸਲੈਬ ਸ਼ਾਮਲ ਹਨ। ਦੱਸ ਦਈਏ ਕਿ ਦੇਸ਼ ਵਿਚ ਵਿਕਣ ਵਾਲੇ ਵਾਹਨਾਂ ਉਤੇ ਤੁਹਾਨੂੰ 28 ਫੀਸਦੀ ਜੀ.ਐੱਸ.ਟੀ. ਭੁਗਤਾਨ ਕਰਨਾ ਪੈਂਦਾ ਹੈ। ਵਾਹਨਾਂ ਦੇ ਆਕਾਰ, ਇੰਜਣ ਦੀ ਸਮਰੱਥਾ ਅਤੇ ਈਂਧਨ ਦੀ ਕਿਸਮ ਦੇ ਅਨੁਸਾਰ ਵੱਖਰਾ ਸੈੱਸ ਵੀ ਲਗਾਇਆ ਜਾਂਦਾ ਹੈ।ਵਾਹਨਾਂ ਦੇ ਮਾਮਲੇ ਵਿੱਚ ਇਹ ਟੈਕਸ 50% ਤੋਂ ਉੱਪਰ ਜਾਂਦਾ ਹੈ। ਜੇਕਰ ਤੁਸੀਂ ਭਾਰਤ ਵਿੱਚ ਇੱਕ SUV ਖਰੀਦਦੇ ਹੋ, ਤਾਂ ਤੁਸੀਂ GST ਰਾਹੀਂ ਸਰਕਾਰ ਨੂੰ 50% ਤੋਂ ਵੱਧ ਟੈਕਸ ਅਦਾ ਕਰਦੇ ਹੋ। ਹਾਲ ਹੀ ‘ਚ ਐਕਸ ਉਤੇ ਇਕ ਵਿਅਕਤੀ ਵੱਲੋਂ ਸ਼ੇਅਰ ਕੀਤੀ ਗਈ ਇਕ SUV ਦੀ ਪ੍ਰਾਈਜ਼ ਬ੍ਰੇਕਅੱਪ ਰਸੀਦ ਦੀ ਤਸਵੀਰ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਈ ਹੈ।
SUV ਉਤੇ 50% ਤੋਂ ਵੱਧ ਟੈਕਸ
ਦੱਸ ਦਈਏ ਕਿ ਸਰਕਾਰ SUV ਵਰਗੀਆਂ ਵੱਡੀਆਂ ਗੱਡੀਆਂ ਉਤੇ 28 ਫੀਸਦੀ ਜੀ.ਐੱਸ.ਟੀ. ਲਗਾਉਂਦੀ ਹੈ। ਇਸ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦਾ ਬਰਾਬਰ ਦਾ ਹਿੱਸਾ ਹੈ। SUV ‘ਤੇ 20-22% ਦਾ ਵਾਧੂ ਸੈੱਸ ਵੀ ਲਗਾਇਆ ਗਿਆ ਹੈ। ਇਸ ਕਾਰਨ, ਇੱਕ SUV ‘ਤੇ ਟੈਕਸ ਲਗਭਗ 50% ਤੱਕ ਬਣ ਜਾਂਦਾ ਹੈ।ਸੁਮਿਤ ਬਹਿਲ ਨਾਂ ਦੇ ਵਿਅਕਤੀ ਨੇ ਆਪਣੇ ਐਕਸ ਹੈਂਡਲ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਮਹਿੰਦਰਾ XUV700 ਡੀਜ਼ਲ ਮਾਡਲ ਦੀ ਐਕਸ-ਸ਼ੋਰੂਮ ਕੀਮਤ ‘ਤੇ ਲਗਾਏ ਗਏ ਟੈਕਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੋਸਟ ਦੇ ਅਨੁਸਾਰ SUV ਦੀ ਅਸਲ ਕੀਮਤ 14,58,738.78 ਰੁਪਏ ਹੈ, ਜਦੋਂ ਕਿ ਇਸ ‘ਤੇ 28% GST ਅਨੁਸਾਰ 4,08,459.46 ਰੁਪਏ ਅਤੇ 20% ਸੈੱਸ ਦੇ ਅਨੁਸਾਰ ਕੁੱਲ 2,91,756.76 ਦਾ ਸੈੱਸ ਲਗਾਇਆ ਗਿਆ ਹੈ। ਜੇਕਰ ਟੈਕਸ ਨੂੰ ਸ਼ਾਮਲ ਕੀਤਾ ਜਾਵੇ ਤਾਂ ਗਾਹਕ ਨੂੰ ਜੀਐਸਟੀ ਨਾਲ 14.50 ਲੱਖ ਰੁਪਏ ਦੀ ਇਸ SUV ਲਈ 21,59,000 ਰੁਪਏ ਦੇਣੇ ਪੈ ਰਹੇ ਹਨ। ਗਾਹਕ ਲਗਭਗ 7 ਲੱਖ ਰੁਪਏ ਦਾ ਟੈਕਸ ਅਦਾ ਕਰ ਰਿਹਾ ਹੈ।