ਸ਼ਿਵ ਸੈਨਾ (ਯੂਬੀਟੀ) ਨੇ ਸਿਟੀ ਪ੍ਰਧਾਨ ਰਮਨ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਦੇਸ਼ ਦਾ 77ਵਾਂ ਗਣਤੰਤਰ ਦਿਵਸ ਬਲਦੇਵ ਸ਼ਰਮਾ ਅਤੇ ਗੁਰਦੀਪ ਸੈਣੀ ਨੇ ਲਹਿਰਾਇਆ ਕੌਮੀ ਤਿਰੰਗਾ ਫਗਵਾੜਾ 26 ਜਨਵਰੀ ਸ਼ਿਵ ਸੈਨਾ (ਯੂਬੀਟੀ) ਨੇ ਦੇਸ਼ ਦਾ 77ਵਾਂ ਗਣਤੰਤਰ ਦਿਵਸ ਹਮੇਸ਼ਾ ਦੀ ਤਰ੍ਹਾਂ ਪ੍ਰਾਚੀਨ ਸ਼੍ਰੀ ਹਨੂੰਮਾਨਗੜ੍ਹੀ ਮੰਦਰ ਵਿਖੇ ਕੌਮੀ ਝੰਡਾ ਲਹਿਰਾ ਕੇ ਮਨਾਇਆ। ਸਿਟੀ ਪ੍ਰਧਾਨ ਰਮਨ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਮੰਦਰ ਕਮੇਟੀ ਦੇ ਚੇਅਰਮੈਨ ਬਲਦੇਵ ਰਾਜ ਸ਼ਰਮਾ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸੈਣੀ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਤਿਰੰਗੇ ਨੂੰ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗੀਤ ਗਾਇਆ ਗਿਆ। ਉਪਰੰਤ ਸ਼ਿਵ ਸੈਨਿਕਾਂ ਨੇ ਵੰਦੇ ਮਾਤਰਮ ਅਤੇ ਭਾਰਤ ਮਾਤਾ ਕੀ ਜੈ ਦੇ ਜੈਕਾਰਿਆਂ ਨਾਲ ਮਾਹੌਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਗੁਰਦੀਪ ਸੈਣੀ ਨੇ ਹਾਜਰੀਨ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਿਹਾ ਕਿ ਇਹ ਦਿਨ ਭਾਰਤ ਦੀ ਸੰਪੂਰਨ ਆਜ਼ਾਦੀ ਦੀ ਯਾਦ ਦਿਵਾਉਂਦਾ ਹੈ ਅਤੇ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼ ਭਗਤ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਵੀ ਹੈ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਵਧੀਆ ਸੰਵਿਧਾਨ ਹੈ, ਅਤੇ ਇਸਦੀ ਰੱਖਿਆ ਕਰਨਾ ਹਰ ਨਾਗਰਿਕ ਦਾ ਫਰਜ਼ ਹੈ। ਸਿਟੀ ਪ੍ਰਧਾਨ ਰਮਨ ਸ਼ਰਮਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਰੱਖਿਆ ਕਰਨ ਲਈ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨਾ ਵੀ ਜ਼ਰੂਰੀ ਹੈ, ਇਹ ਇੱਕ ਅਜਿਹਾ ਫਰਜ਼ ਜਿਸ ਲਈ ਹਰ ਸ਼ਿਵ ਸੈਨਾ ਵਰਕਰ ਹਮੇਸ਼ਾ ਤਿਆਰ ਰਹਿੰਦਾ ਹੈ। ਜਿਸ ਤਰ੍ਹਾਂ ਸਾਡੇ ਬਹਾਦਰ ਸੈਨਿਕ ਬਾਹਰੀ ਦੁਸ਼ਮਣਾਂ ਤੋਂ ਸਰਹੱਦ ਦੀ ਰੱਖਿਆ ਲਈ ਆਪਣੀਆਂ ਜਾਨਾਂ ਦਾਅ ’ਤੇ ਲਗਾਉਣ ਲਈ ਤਿਆਰ ਰਹਿੰਦੇ ਹਨ, ਉਸੇ ਤਰ੍ਹਾਂ ਅੰਦਰੂਨੀ ਦੁਸ਼ਮਣਾਂ ਨੂੰ ਕਾਨੂੰਨ ਦੇ ਹਵਾਲੇ ਕਰਨਾ ਨਾ ਸਿਰਫ਼ ਸ਼ਿਵ ਸੈਨਿਕਾਂ ਦਾ ਸਗੋਂ ਹਰੇਕ ਨਾਗਰਿਕ ਦਾ ਫਰਜ਼ ਹੈ। ਸ਼ਿਵ ਸੈਨਿਕਾਂ ਨੇ ਗਣਤੰਤਰ ਦਿਵਸ ਦੀ ਖੁਸ਼ੀ ਵਿੱਚ ਮਠਿਆਈਆਂ ਵੀ ਵੰਡੀਆਂ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਰੁਪੇਸ਼ ਧੀਰ, ਸ਼ਿਵ ਸ਼ਕਤੀ ਮਾਂ ਬਗਲਾਮੁਖੀ ਧਾਮ ਦੇ ਪ੍ਰਧਾਨ ਪੰਡਿਤ ਵਿਜੇ ਸ਼ਾਸਤਰੀ, ਪੰਡਤ ਕੈਲਾਸ਼ ਨਾਥ ਪਾਂਡੇ, ਪੰਡਿਤ ਭੋਲਾ ਸ਼ਾਸਤਰੀ, ਪੰਡਿਤ ਮਯੰਕ ਵਿਆਸ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸ਼ਰਮਾ ਐਡਵੋਕੇਟ, ਪ੍ਰੋ: ਅਸ਼ੋਕ ਜਸਵਾਲ, ਬਲਜੀਤ ਭੁੱਲਾਰਾਈ, ਰਾਜਪਾਲ ਤੋਂ ਇਲਾਵਾ ਪੁਨੀਤ ਓਮਕਾਰ ਨਗਰ, ਡੈਨੀ ਧੀਰ, ਬੂਟਾ, ਇੰਟਕ ਪ੍ਰਧਾਨ ਧਰਮਿੰਦਰ ਜੇ.ਸੀ.ਟੀ., ਹੈਰੀ, ਚਰਨਜੀਤ ਸਿੰਘ ਸੈਣੀ, ਸੁਖਦੇਵ ਸਿੰਘ, ਪਾਰਸ ਭਾਰਦਵਾਜ, ਮਨੀਸ਼ ਤਿਵਾੜੀ, ਅਜੈ, ਰਿਸ਼ਭ ਸ਼ਰਮਾ, ਦਿਨੇਸ਼, ਦਲੀਪ ਕੁਮਾਰ, ਸੁਰਜੀਤ ਕੁਮਾਰ, ਮੁਕੇਸ਼ ਕੁਮਾਰ, ਸੁਨੀਲ, ਗੋਰੇਲਾਲ, ਚੈਰੀ, ਸ਼ਾਲੂ, ਦੀਪਕ ਆਯੂਸ਼ ਬਾਲੀ, ਕਰਨ, ਆਰਿਅਨ, ਭਾਨੂੰ, ਹੈਰੀ, ਅਭੀ, ਹਰਮਨ, ਹਰਜੀ, ਅਨੂਪ, ਲਾਡੀ, ਪੁਸ਼ਪ, ਜਸ਼ਨ, ਪ੍ਰਿੰਸ, ਪਾਰਾ, ਅਮਨ ਚੌਹਾਨ, ਭਰਤ ਫਗਵਾੜਾ, ਇਰਫਾਨ, ਘੁੱਗੀ, ਘੁਮਨਾ, ਅਜੇ ਮਿੱਤਰਾ, ਲਖਨ, ਗੋਪੀ, ਵਿਸ਼ਾਲ ਆਦਿ ਹਾਜਰ ਸਨ। ਤਸਵੀਰ : ਸ਼ਿਵ ਸੈਨਾ (ਯੂਬੀਟੀ) ਵਲੋਂ ਗਣਤੰਤਰ ਦਿਵਸ ’ਤੇ ਸ਼੍ਰੀ ਹਨੂੰਮਾਨਗੜ੍ਹੀ ਮੰਦਰ ਵਿਖੇ ਝੰਡਾ ਲਹਿਰਾਉਣ ਮੌਕੇ ਸਮੂਹ ਅਹੁਦੇਦਾਰਾ ਤੇ ਮੈਂਬਰ।