
Skip to content
ਯੂਪੀ ਦੇ ਬੁਲੰਦਸ਼ਹਿਰ ਵਿਚ ਇਕ ਕੰਟੇਨਰ ਨੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ ਟਰੈਕਟਰ ਪਲਟ ਗਿਆ। ਹਾਦਸੇ ਵਿੱਚ 8 ਸ਼ਰਧਾਲੂਆਂ ਦੀ ਮੌਤ ਹੋ ਗਈ। 43 ਜ਼ਖ਼ਮੀ ਹਨ। ਇਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੈ।ਮ੍ਰਿਤਕਾਂ ਵਿੱਚ ਇੱਕ 6 ਸਾਲ ਦਾ ਬੱਚਾ, 4 ਪੁਰਸ਼ ਅਤੇ 3 ਔਰਤਾਂ ਸ਼ਾਮਲ ਹਨ। ਇਹ ਹਾਦਸਾ ਐਤਵਾਰ ਰਾਤ 2 ਵਜੇ ਰਾਸ਼ਟਰੀ ਰਾਜਮਾਰਗ 34 ‘ਤੇ ਅਰਨੀਆ ਖੇਤਰ ਦੇ ਘਾਟਲ ਪਿੰਡ ਨੇੜੇ ਵਾਪਰਿਆ। ਸ਼ਰਧਾਲੂ ਕਾਸਗੰਜ ਤੋਂ ਰਾਜਸਥਾਨ ਦੇ ਗੋਗਾਮੇਡੀ ਜਾਹਰਬੀਰ (ਗੋਗਾਜੀ) ਦੇ ਦਰਸ਼ਨ ਕਰਨ ਜਾ ਰਹੇ ਸਨ।ਪੁਲਿਸ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਨੇ ਟਰਾਲੀ ਨੂੰ ਡਬਲ ਡੈਕਰ ਬਣਾਇਆ ਸੀ। ਟਰਾਲੀ ਨੂੰ ਵਿਚਕਾਰੋਂ ਇੱਕ ਲੱਕੜ ਦਾ ਡੰਡਾ ਰੱਖ ਕੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਤਾਂ ਜੋ ਵੱਧ ਤੋਂ ਵੱਧ ਲੋਕ ਬੈਠ ਸਕਣ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਜ਼ਖ਼ਮੀਆਂ ਨੂੰ ਹਸਪਤਾਲ ਨੂੰ ਭਰਤੀ ਕਰਵਾਇਆ ਗਿਆ।Related