ਜਲੰਧਰ- ਪੰਜਾਬ ਵਿੱਚ ਰਾਜਨੀਤਿਕ ਮਤਭੇਦ ਦੇ ਵਿਚਕਾਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਲਈ ਇੱਕ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ। ਕੈਪਟਨ ਨੇ ਆਪਣੀਆਂ ਸੋਸ਼ਲ ਸਾਈਟਾਂ ਟਵਿੱਟਰ ਅਤੇ ਫੇਸਬੁੱਕ ਅਕਾਊਂਟ ਤੋਂ ਕਾਂਗਰਸ ਦਾ ਨਾਮ ਹਟਾ ਦਿੱਤਾ ਹੈ, ਜਿਸ ਕਾਰਣ ਹੁਣ ਇਹ ਸ਼ਬਦ ਕੈਪਟਨ ਦੀ ਪ੍ਰੋਫਾਇਲ ਉਤੇ ਦੇਖਣ ਨੂੰ ਨਹੀਂ ਮਿਲੇਗਾ ।
![](https://dyf15lwdr1hh.cdn.shift8web.com/wp-content/plugins/ajax-load-more/build/frontend/img/placeholder.png)
ਉਨ੍ਹਾਂ ਕਿਹਾ ਕਿ ਉਹ ਕਾਂਗਰਸ ਛੱਡ ਰਹੇ ਹਨ ਪਰ ਪੰਜਾਬ ਦੀ ਸੇਵਾ ਕਰਦੇ ਰਹਿਣਗੇ। ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਭਾਜਪਾ ਵਿੱਚ ਸ਼ਾਮਲ ਨਹੀਂ ਹੋਵਾਂਗਾ ਪਰ ਕਾਂਗਰਸ ਵਿੱਚ ਵੀ ਨਹੀਂ ਰਹਾਂਗਾ।’