ਜਲੰਧਰ,(ਵਿੱਕੀ ਸੂਰੀ)-ਸ਼੍ਰੀ ਰਘੁਨਾਥ ਮੰਦਰ ਜਨਕ ਨਗਰ ਬਸਤੀ ਸ਼ੇਖ ਪੰਡਤ ਅਸ਼ਵਨੀ ਡੋਗਰਾ ਦੀ ਅਗਵਾਈ ’ਚ ਇਸਤਰੀ ਮਹਾਸਭਾ ਵਲੋਂ ਸ਼ਿਵਰਾਤਰੀ ਦੇ ਦਿਵਸ ਨੂੰ ਲੈ ਕੇ ਅੱਜ ਮੰਦਰ ’ਚ ਇਸਤਰੀਆਂ ਵਲੋਂ ਕੀਰਤਨ ਕੀਤਾ ਗਿਆ। ਜਿਸ ’ਚ ਸੰਗਤਾਂ ਨੇ ਵੱਧ ਤੋਂ ਵੱਧ ਹਿੱਸਾ ਲਿਆ ਅਤੇ ਇਸ ਮੌਕੇ ਚਾਹ, ਪਕੌੜਿਆਂ ਅਤੇ ਫਰੂਟ ਦਾ ਲੰਗਰ ਲਗਾਇਆ। ਇਸ ਦੌਰਾਨ ਅੱਜ ਇਲਾਕੇ ’ਚ ਸ਼ਾਮ 7 ਵਜੇ ਸ਼ਿਵ ਜਾਗੋ ਕੱਢੀ ਜਾਵੇਗੀ, ਜੋ ਕਿ ਜਨਕ ਨਗਰ ਤੋਂ ਹੁੰਦੀ ਹੋਈ ਮਨਜੀਤ ਨਗਰ, ਵੱਡਾ ਬਜ਼ਾਰ ਰਾਮਲੀਲਾ ਗਰਾਊਂਡ ’ਤੇ ਆ ਕੇ ਸਮਾਪਤ ਹੋਵੇਗਾ। ਇਸ ਮੌਕੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਸ਼ਿਵਰਾਤਰੀ ਦੇ ਮੌਕੇ ਦੀਆਂ ਸਮੂਹ ਇਲਾਕਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ।
![](https://dyf15lwdr1hh.cdn.shift8web.com/wp-content/plugins/ajax-load-more/build/frontend/img/placeholder.png)