ਬਠਿੰਡਾ : ਪਿੰਡ ਕੋਠਾ ਗੁਰੂ ਬਠਿੰਡਾ ‘ਚ ਬੀਤੇ ਦਿਨੀਂ ਕਬੱਡੀ ਟੂਰਨਾਮੈਂਟ ਦੌਰਾਨ ਅੰਨ੍ਹੇਵਾਹ ਗੋਲੀਆਂ ਚੱਲੀਆਂ ਹਨ। ਇਹ ਝਗੜਾ ਜ਼ਿਆਦਾ ਭਾਰ ਵਾਲੇ ਖਿਡਾਰੀ ਦੇ ਖੇਡਣ ਕਾਰਨ ਹੋਇਆ। ਜਿਸ ਤੋਂ ਬਾਅਦ ਭਗਤਾ ਵਾਲੀ ਟੀਮ ਨੇ 12 ਬੋਰ ਬੰਦੂਕ ਨਾਲ ਗੋਲੀਆਂ ਚਲਾ ਦਿੱਤੀਆਂ।ਫਾਇਰਿੰਗ ਕਰਨ ਵਾਲੀ ਟੀਮ ਦੀ ਲੋਕਾਂ ਨੇ ਜੰਮ ਕੇ ਕੁੱਟਮਾਰ ਕੀਤੀ। ਇਸ ਦੌਰਾਨ 2 ਖਿਡਾਰੀ ਵੀ ਜਖ਼ਮੀ ਹੋ ਗਏ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਸਬੰਧੀ ਫਾਇਰਿੰਗ ਕਰਨ ਵਾਲੀ ਟੀਮ ਦੇ ਲੋਕਾਂ ‘ਤੇ ਪੁਲਿਸ ਨੇ ਧਾਰਾ-307 ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
![](https://dyf15lwdr1hh.cdn.shift8web.com/wp-content/plugins/ajax-load-more/build/frontend/img/placeholder.png)