ਜਲੰਧਰ-ਤੁਹਾਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸੁਰਜੀਤ ਕੌਰ ਪਤਨੀ ਕਰਤਾਰ ਸਿੰਘ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਜਾਣਕਾਰੀ ਮੁਤਾਬਕ ਅੱਜ 12 ਵਜੇ ਦੇ ਕਰੀਬ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖਿਆ। ਦੱਸ ਦੇਈਏ ਕਿ ਸੁਰਜੀਤ ਕੌਰ ਨਮੂਨੀਏ ਦੀ ਬੀਮਾਰੀ ਤੋਂ ਪੀੜਤ ਸਨ। ਇਸ ਦੁਖ ਦੀ ਘੜੀ ਦੌਰਾਨ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਤੇ ਈਸ਼ਟ ਪ੍ਰੀਤ ਸਿੰਘ (ਪ੍ਰਧਾਨ ਵੱਡਾ ਬਾਜ਼ਾਰ ਬਸਤੀ ਸ਼ੇਖ ਐਸੋਸ਼ੀਏਸ਼ਨ) ਨੇ ਦੁਖ ਪ੍ਰਗਟਾਉਂਦੇ ਹੋਏ ਕਿਹਾ ਕਿ ਸੁਰਜੀਤ ਕੌਰ ਬਹੁਤ ਹੀ ਨਰਮ ਸੁਭਾਅ ਦੀ ਮਾਲਕ ਸਨ ਤੇ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਸਰਗਰਮ ਮੈਂਬਰ ਸਨ। ਸੁਰਜੀਤ ਕੌਰ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 2.30 ਵਜੇ ਘਾਹ ਮੰਡੀ ਚੁੰਗੀ ਬਸਤੀ ਸ਼ੇਖ ਜਲੰਧਰ ਵਿਖੇ ਕੀਤਾ ਜਾਵੇਗਾ।
![](https://dyf15lwdr1hh.cdn.shift8web.com/wp-content/plugins/ajax-load-more/build/frontend/img/placeholder.png)