ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਇੱਕ ਬਸਤੀ ਵਿਚ ਇਕ 23 ਸਾਲਾ ਔਰਤ 30 ਫੁੱਟ ਦੀ ਉਚਾਈ ਤੋਂ ਡਿੱਗ ਗਈ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਔਰਤ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਮਹਿਤਾਬ ਅੰਸਾਰੀ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਗੋਰਖਪੁਰ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸ ਦਾ ਵਿਆਹ ਅਗਸਤ 2022 ਵਿੱਚ ਫੋਜ਼ੀਆ ਨਾਲ ਹੋਇਆ ਸੀ। ਇਹ ਪਰਿਵਾਰ ਕਰੀਬ 15 ਸਾਲਾਂ ਤੋਂ ਪਾਣੀਪਤ ‘ਚ ਰਹਿ ਰਿਹਾ ਹੈ, ਇਸ ਲਈ ਉਹ ਆਪਣੀ ਪਤਨੀ ਨੂੰ ਵੀ ਪਾਣੀਪਤ ਲੈ ਕੇ ਆਇਆ ਸੀ। ਇੱਥੇ ਉਹ ਸ਼ਹਿਰ ਦੇ ਸ਼ਿਵਨਗਰ ਸਥਿਤ ਨੂਤਨ ਇੰਡਸਟਰੀ ਵਿੱਚ ਕੰਮ ਕਰਦਾ ਹੈ ਅਤੇ ਉੱਥੇ ਬਣੇ ਕੁਆਰਟਰਾਂ ਵਿੱਚ ਰਹਿੰਦਾ ਹੈ।
ਐਤਵਾਰ ਸਵੇਰੇ 11:30 ਵਜੇ ਉਸ ਦੀ ਪਤਨੀ ਫੋਜ਼ੀਆ ਘਰ ਦਾ ਕੰਮ ਨਿਪਟਾ ਕੇ ਤੀਜੀ ਮੰਜ਼ਿਲ ‘ਤੇ ਆਈ ਸੀ। ਹੋਰ ਮਜ਼ਦੂਰ ਵੀ ਇੱਥੇ ਧੂਣੀ ਸੇਕ ਰਹੇ ਸਨ। ਉਹ ਵੀ ਉਨ੍ਹਾਂ ਨਾਲ ਧੂਣੀ ਸੇਕਣ ਲੱਗੀ। ਇਸ ਦੌਰਾਨ ਫੋਜ਼ੀਆ ਹੇਠਾਂ ਰੌਲਾ ਪਾ ਕੇ ਗੁਆਂਢੀਆਂ ਦੇ ਬੱਚੇ ਨੂੰ ਉੱਪਰ ਬੁਲਾਉਣ ਲੱਗੀ, ਜਿਸ ਦੌਰਾਨ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਹੇਠਾਂ ਡਿੱਗ ਗਈ।
ਇਸ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਨੂੰ ਦੇਖ ਕੇ ਉਸ ਦਾ ਪਤੀ ਵੀ ਮੌਕੇ ‘ਤੇ ਪਹੁੰਚ ਗਿਆ ਤੇ ਉਹ ਤੁਰੰਤ ਆਪਣੀ ਜ਼ਖ਼ਮੀ ਪਤਨੀ ਨੂੰ ਚੁੱਕ ਕੇ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਜਦੋਂ ਉਹ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।