ਜਲੰਧਰ (ਵਿੱਕੀ ਸੂਰੀ ): – ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਰਹੀ ਹੈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ। ਇਹੋ ਜਿਹਾ ਇਕ ਨਵਾਂ ਮਾਮਲਾ ਸਾਮਣੇ ਆਇਆ ਹੈ ਚੋਰਾਂ ਨੇ ਨਕੋਦਰ ਰੋਡ ਯੂਕੋ ਬੈਂਕ ਭਾਰਗੋ ਕੈਂਪ ਅੱਡੇ ਤੋਂ ਮੋਟਰਸਾਈਕਲ ਚੋਰੀ ਕੀਤਾ। ਇਸ ਸਬੰਧੀ ਬੈਂਕ ਮੈਨੇਜਰ ਸੌਰਵ ਅਬਰੋਲ ਦੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਹਫਤੇ ਵੀ ਬੈਂਕ ਦੇ ਬਾਹਰ ਮੋਟਰਸਾਈਕਲ ਚੋਰੀ ਹੋਇਆ ਸੀ ਜਿਸ ਦੀ ਸ਼ਿਕਾਇਤ ਡਿਵੀਜ਼ਨ ਨੰਬਰ ਛੇ ਵਿੱਚ ਦਿੱਤੀ ਸੀ ਪਰ ਕੋਈ ਵੀ ਕਾਰਵਾਈ ਨਾ ਹੋਣ ਕਾਰਨ ਚੋਰਾਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਹਨ । ਚੋਰਾਂ ਨੇ ਦੋ ਦਿਨ ਪਹਿਲਾਂ ਇਸ ਵਾਰਦਾਤ ਨੂੰ ਇੰਜਾਮ ਦਿੰਦੇ ਹੋਏ ਪਲਸਰ ਮੋਟਰਸਾਈਕਲ ਨੰਬਰ ਐਚਪੀ40ਬੀ 9504 ਚੋਰੀ ਕੀਤਾ। ਬੈਂਕ ਮੈਨੇਜਰ ਵੱਲੋਂ ਡਿਵੀਜ਼ਨ ਨੰਬਰ 6 ਤੇ ਸਾਹਿਲ ਕਕੜ ਦੇ ਨਾਂਮ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਦੇ ਬਾਵਜੂਦ ਪੁਲਿਸ ਮੁਲਾਜ਼ਮ ਨਰਿੰਦਰ ਕੁਮਾਰ ਨਾਲ ਗੱਲਬਾਤ ਹੋਈ ।ਡਿਵੀਜ਼ਨ ਨੰਬਰ ਛੇ ਦੇ ਪੁਲਿਸ ਮੁਲਾਜ਼ਮ ਨਰਿੰਦਰ ਕੁਮਾਰ ਦੋ ਦਿਨ ਪਹਿਲੇ ਇਸ ਮਾਮਲੇ ਦੀ ਜਾਂਚ ਕੀਤੀ।ਪਰ ਇਸ ਮਾਮਲੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਮੁਲਾਜ਼ਮ ਮਾਮਲੇ ਦੀ ਖੋਖਲੀ ਜਾਂਚ ਕਰਕੇ ਚਲੀ ਜਾਂਦੀ ਹੈ ਪਰ ਉਸ ਤੋਂ ਬਾਵਜੂਦ ਉਸ ਮਾਮਲੇ ਦੇ ਕੋਈ ਵੀ ਕਾਰਵਾਈ ਨਹੀਂ ਹੁੰਦੀ । ਨਰਿੰਦਰ ਕੁਮਾਰ ਨੂੰ ਬਾਰ ਬਾਰ ਫੋਨ ਕਰਨ ਤੇ ਵੀ ਨਹੀਂ ਆਏ । ਬੈਂਕ ਦੇ ਬਾਹਰ ਸੁਰੱਖਿਆ ਕਰਮਚਾਰੀ ਵੀ ਖੜੇ ਹੁੰਦੇ ਤੇ ਕੈਮਰੇ ਵੀ ਲੱਗੇ ਹੁੰਦੇ ਨੇ ਪਰ ਫਿਰ ਵੀ ਚੋਰ ਚੋਰੀ ਕਰਨ ਤੋਂ ਘਬਰਾਉਂਦੇ ਨਹੀਂ ਕੀ ਇਸ ਪਿੱਛੇ ਹੈ ਰਾਜ ਕੀ ਚੋਰ ਪੁਲਿਸ ਤੋਂ ਡਰਦੇ ਨਹੀਂ ਜਾਂ ਚੋਰੀ ਕਰਨ ਤੋਂ ਡਰਦੇ ਨਹੀ?? ਜਦੋਂ ਪੁਲਿਸ ਮੁਲਾਜ਼ਮ ਹੀ ਉਹਨਾਂ ਦਾ ਪਿੱਛਾ ਨਾ ਕਰਨ ਤਾਂ ਕੀ ਕੀਤਾ ਜਾ ਸਕਦਾ । ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਬੈਂਕਾਂ ਦੇ ਬਾਹਰ ਤੇ ਸਕੂਟਰ, ਮੋਟਰਸਾਈਕਲ ਤੇ ਖੜੇ ਰਹਿੰਦੇ ਨੇ ਪਰ ਜੇ ਕੋਈ ਵਾਰਦਾਤ ਹੁੰਦੀ ਹੈ ਚੋਰਾਂ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ। ਤੁਹਾਨੂੰ ਦੱਸ ਦਈਏ ਕਿ ਬੈਂਕ ਮੈਨੇਜਰ ਵੱਲੋਂ ਪੁਲਿਸ ਮੁਲਾਜ਼ਮ ਨੂੰ ਕਈ ਵਾਰ ਕਿਹਾ ਗਿਆ ਹੈ ਕਿ ਦੁਕਾਨਾਂ ਦੇ ਕੋਲ ਲੱਗੇ ਕੈਮਰੇਆਂ ਦੀ ਸੀਸੀਟੀਵੀ ਫੁਟੇਜ ਨੂੰ ਘਗਾਲੇ ।ਪਰ ਪੁਲਿਸ ਦੀ ਪੂਰੀ ਢਿਲ ਜਿਹੜੀ ਕਿ ਵੇਖਣ ਨੂੰ ਮਿਲ ਰਹੀ ਹੈ। ਇੱਕ ਵੀ ਮੁਲਾਜ਼ਮ ਸੀਟੀਵੀ ਕੈਮਰਾ ਨਹੀਂ ਖੰਗਾਲਣ ਆਇਆ ਹੁਣ ਜੋ ਬਣਦੀ ਕਾਰਵਾਈ ਹੈ ਉਹ ਪੁਲਿਸ ਤੇ ਆਉਣ ਤੇ ਤੁਹਾਨੂੰ ਦੱਸੀ ਜਾਵੇਗੀ।