ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਗ੍ਰਿਫਤਾਰੀ ਦੇ ਬਾਅਦ ਜੇਲ੍ਹ ਤੋਂ ਲੋਕਾਂ ਲਈ ਸੁਨੇਹਾ ਭੇਜਿਆ ਹੈ। ਇਸ ਸੁਨੇਹੇ ਨੂੰ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪੜ੍ਹ ਕੇ ਸੁਣਾਇਆ।
ਜਾਰੀ ਵੀਡੀਓ ਵਿਚ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਮੈਂ ਅੰਦਰ ਰਹਾਂ ਜਾਂ ਬਾਹਰ, ਹਰ ਪਲ ਦੇਸ਼ ਦੀ ਸੇਵਾ ਕਰਦਾ ਰਹਾਂਗਾ। ਮੇਰੀ ਜ਼ਿੰਦਗੀ ਦਾ ਇਕ-ਇਕ ਪਲ ਦੇਸ਼ ਲਈ ਸਮਰਪਿਤ ਹੈ। ਮੇਰੇ ਸਰੀਰ ਦਾ ਇਕ-ਇਕ ਕਤਰਾ ਦੇਸ਼ ਲਈ ਹੈ। ਧਰਤੀ ‘ਤੇ ਮੇਰਾ ਜਨਮ ਸੰਘਰਸ਼ ਲਈ ਹੋਇਆ ਹੈ। ਅੱਜ ਤੱਕ ਬਹੁਤ ਸੰਘਰਸ਼ ਕੀਤੇ ਤੇ ਮੈਨੂੰ ਤੁਹਾਡੇ ਤੋਂ ਬਹੁਤ ਪਿਆਰ ਮਿਲਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਪਿਛਲੇ ਜਨਮ ਜ਼ਰੂਰ ਕੁਝ ਪੁੰਨ ਕੀਤੇ ਹੋਣਗੇ ਜੋ ਭਾਰਤ ਵਰਗੇ ਮਹਾਨ ਦੇਸ਼ ਵਿਚ ਪੈਦਾ ਹੋਇਆ। ਸਾਨੂੰ ਮਿਲ ਕੇ ਫਿਰ ਤੋਂ ਭਾਰਤ ਨੂੰ ਮਹਾਨ ਬਣਾਉਣਾ ਹੈ। ਭਾਰਤ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਤੇ ਨੰਬਰ ਵਨ ਦੇਸ਼ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਮੇਰੀਆਂ ਮਾਂ-ਭੈਣਾਂ ਸੋਚ ਰਹੀਆਂ ਹੋਣਗੀਆਂ ਕਿ ਕੇਜਰੀਵਾਲ ਤਾਂ ਅੰਦਰ ਚਲਾ ਗਿਆ, ਪਤਾ ਨਹੀਂ ਕਿ ਹੁਣ ਹਜ਼ਾਰ ਰੁਪਿਆ ਮਿਲੇਗਾ ਜਾਂ ਨਹੀਂ। ਮੇਰੀਆਂ ਸਾਰੀਆਂ ਮਾਤਾਵਾਂ ਤੇ ਭੈਣਾਂ ਨੂੰ ਅਪੀਲ ਹੈ ਕਿ ਆਪਣੇ ਭਰਾ ਤੇ ਪੁੱਤਰ ‘ਤੇ ਭਰੋਸਾ ਰੱਖਣ।
ਅਜਿਹੀਆਂ ਸਲਾਖਾਂ ਨਹੀਂ ਹ ਨਜੋ ਤੁਹਾਡੇ ਭਰਾ ਤੇ ਪੁੱਤ ਨੂੰ ਜ਼ਿਆਦਾ ਦਿਨ ਅੰਦਰ ਰੱਖ ਸਕਦੇ। ਮੈਂ ਜਲਦ ਬਾਹਰ ਆਵਾਂਗਾ ਤੇ ਆਪਣਾ ਵਾਅਦਾ ਪੂਰਾ ਕਰਾਂਗਾ। ਕੀ ਅੱਜ ਤੱਕ ਕਦੇ ਅਜਿਹਾ ਹੋਇਆ ਹੈ ਕਿ ਕੇਜਰੀਵਾਲ ਨੇ ਕੋਈ ਵਾਅਦਾ ਕੀਤਾ ਹੋਵੇ ਤੇ ਪੂਰਾ ਨਾ ਹੋਇਆ ਹੋਵੇ। ਤੁਹਾਡਾ ਭਰਾ ਤੇ ਬੇਟਾ ਲੋਹੇ ਦਾ ਬਣਿਆ ਹੈ। ਬਹੁਤ ਮਜ਼ਬੂਤ ਹੈ। ਬੱਸ ਇਕ ਬੇਨਤੀ ਹੈ ਕਿ ਇਕ ਵਾਰ ਮੰਦਰ ਜ਼ਰੂਰ ਜਾਣਾ ਤੇ ਭਗਵਾਨ ਤੋਂ ਮੇਰੇ ਲਈ ਆਸ਼ੀਰਵਾਦ ਮੰਗਣਾ। ਕਰੋੜਾਂ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਹਨ, ਇਹੀ ਮੇਰੀ ਤਾਕਤ ਹੈ।