ਸੋਨਾ ਅੱਜ ਯਾਨੀ ਕਿ ਸੋਮਵਾਰ ਨੂੰ ਇੱਕ ਵਾਰ ਫਿਰ ਆਪਣੇ ਨਵੇਂ ਆਲ ਟਾਈਮ ਹਾਈ ‘ਤੇ ਪਹੁੰਚ ਗਿਆ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਕਾਰੋਬਾਰ ਦੇ ਦੌਰਾਨ ਅੱਜ 10 ਗ੍ਰਾਮ ਸੋਨਾ 1182 ਰੁੱਪਏ ਮਹਿੰਗਾ ਹੋ ਕੇ 71,064 ਰੁਪਏ ਦਾ ਹੋ ਗਿਆ ਹੈ। ਇਸ ਸਾਲ ਹੁਣ ਤੱਕ ਸਿਰਫ਼ 3 ਮਹੀਨੇ ਵਿੱਚ ਹੀ ਸੋਨੇ ਦੀਆਂ ਕੀਮਤਾਂ 7762 ਰੁਪਏ ਵੱਧ ਚੁੱਕੀਆਂ ਹਨ। 1 ਜਨਵਰੀ ਨੂੰ ਸੋਨਾ 63,302 ਰੁਪਏ ‘ਤੇ ਸੀ। ਸੋਨੇ ਤੋਂ ਇਲਾਵਾ ਅੱਜ ਚਾਂਦੀ ਵੀ ਆਪਣੇ ਨਵੇਂ ਆਲ ਟਾਈਮ ਹਾਈ ‘ਤੇ ਪਹੁੰਚ ਗਈ ਹੈ। ਇਹ 2287 ਰੁਪਏ ਮਹਿੰਗੀ ਹੋ ਕੇ 81,383 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਇੱਕ ਦਿਨ ਪਹਿਲਾਂ ਇਹ 79,096 ਰੁਪਏ ‘ਤੇ ਸੀ।ਬੀਤੇ ਮਹੀਨੇ ਯਾਨੀ ਕਿ ਮਾਰਚ ਵਿੱਚ ਸੋਨੇ ਦੀ ਕੀਮਤ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਸੀ। 1 ਮਾਰਚ ਨੂੰ ਸੋਨਾ 62,592 ਰੁਪਏ ਪ੍ਰਤੀ ਗ੍ਰਾਮ ਸੀ ਜੋ 31 ਮਾਰਚ ਨੂੰ 67,252 ਰੁਪਏ ਪ੍ਰਤੀ ਗ੍ਰਾਮ ‘ਤੇ ਪਹੁੰਚ ਗਿਆ ਸੀ। ਯਾਨੀ ਕਿ ਮਾਰਚ ਵਿੱਚ ਇਸਦੀ ਕੀਮਤ ਵਿੱਚ 4,660 ਰੁਪਏ ਦੀ ਤੇਜ਼ੀ ਆਈ।

    ਉੱਥੇ ਹੀ ਚਾਂਦੀ ਵੀ 69,977 ਰੁਪਏ ਤੋਂ ਵਧ ਕੇ 74,127 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।ਵਿਦੇਸ਼ੀ ਬਾਜ਼ਾਰ ‘ਚ ਵੀ ਸੋਨਾ ਅਤੇ ਚਾਂਦੀ ਦੋਵਾਂ ‘ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਾਮੈਕਸ ‘ਤੇ ਸੋਨਾ ਜੂਨ ਫਿਊਚਰਜ਼ 15.60 ਡਾਲਰ ਪ੍ਰਤੀ ਔਂਸ ਦੇ ਵਾਧੇ ਨਾਲ 2,361.25 ਡਾਲਰ ਪ੍ਰਤੀ ਔਂਸ ‘ਤੇ ਰਿਹਾ। ਜਦੋਂ ਕਿ ਕਾਮੈਕਸ ‘ਤੇ ਹੀ ਚਾਂਦੀ ਮਈ ਫਿਊਚਰਜ਼ ਕਾਨਟਰੈਕਟ 27.902 ਡਾਲਰ ਪ੍ਰਤੀ ਔਂਸ ਦੀ ਦਰ ਨਾਲ ਕਾਰੋਬਾਰ ਕਰ ਰਹੀ ਹੈ। ਦੱਸ ਦੇਈਏ ਕਿ ਮਾਰਕੀਟ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੋਨੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਇਸਦੇ ਚੱਲਦਿਆਂ ਇਸ ਸਾਲ ਦੇ ਆਖੀਰ ਤੱਕ ਸੋਨਾ 75 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਉੱਥੇ ਹੀ ਚਾਂਦੀ ਵੀ 85 ਹਜ਼ਾਰ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।