ਅਬੋਹਰ ਦੇ ਮਲੋਟ ਦੇ ਇੱਕ ਤਿੰਨ ਸਾਲਾ ਬੱਚੇ ਦੀ ਅੱਜ ਸਵੇਰੇ ਘਰ ਵਿੱਚ ਬਣੇ ਡੱਗ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਰਾਮਪੁਰਾ ਨਰਾਇਣਪੁਰਾ ਵਿੱਚ ਆਪਣੇ ਨਾਨਕੇ ਘਰ ਆਇਆ ਹੋਇਆ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

    ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਇਕਬਾਲ ਕਲੋਨੀ ਮਲੋਟ ਆਪਣੇ ਤਿੰਨ ਸਾਲਾ ਇਕਲੌਤੇ ਪੁੱਤਰ ਏਕਮ ਨੂੰ ਮਨਪ੍ਰੀਤ ਦੇ ਮਾਮੇ ਗੁਰਸੇਵਕ ਸਿੰਘ ਦੀ ਪਤਨੀ ਆਪਣੇ ਨਾਲ ਰਾਮਪੁਰਾ ਲੈ ਕੇ ਆਈ ਸੀ ਕਿਉਂਕਿ ਏਕਮ ਜ਼ਿਆਦਾਤਰ ਇੱਥੇ ਹੀ ਗੁਰਸੇਵਕ ਦੀ ਪਤਨੀ ਨਾਲ ਰਹਿੰਦਾ ਸੀ ਜਦਕਿ ਉਸ ਦੀ ਮਾਂ ਮਨਪ੍ਰੀਤ ਮਲੋਟ ਵਿੱਚ ਆਪਣੇ ਨਾਨਕੇ ਘਰ ਰਹਿੰਦੀ ਹੈ।

    ਅੱਜ ਤਿੰਨ ਸਾਲਾ ਏਕਮ ਘਰ ਵਿੱਚ ਖੇਡ ਰਿਹਾ ਸੀ ਤਾਂ ਉਸ ਸਮੇਂ ਘਰ ਵਿੱਚ ਬਣੇ ਡੱਗ ਦਾ ਢੱਕਣ ਖੁੱਲ੍ਹ ਗਿਆ ਅਤੇ ਉਹ ਉਸ ਵਿੱਚ ਡਿੱਗ ਗਿਆ। ਜਦੋਂ ਗੁਰਸੇਵਕ ਦੀ ਪਤਨੀ ਨੇ ਕਾਫੀ ਦੇਰ ਤੱਕ ਏਕਮ ਨੂੰ ਨਾ ਦੇਖਿਆ ਤਾਂ ਉਸ ਨੇ ਆਸੇ-ਪਾਸੇ ਦੇਖਿਆ ਤਾਂ ਢੱਕਣ ਖੁੱਲ੍ਹਾ ਪਿਆ ਸੀ ਅਤੇ ਜਦੋਂ ਉਸ ਨੇ ਅੰਦਰ ਦੇਖਿਆ ਤਾਂ ਏਕਮ ਉਸ ਵਿਚ ਡੁੱਬਿਆ ਹੋਇਆ ਸੀ।

    ਜਿਸ ਤੋਂ ਬਾਅਦ ਉਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਏਕਮ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਜਦੋਂ ਕਾਫੀ ਦੇਰ ਤੱਕ ਡਾਕਟਰਾਂ ਨੇ ਉਸ ਦੀ ਦੇਖਭਾਲ ਨਾ ਕੀਤੀ ਤਾਂ ਪਰਿਵਾਰ ਵਾਲੇ ਏਕਮ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲੈ ਕੇ ਆਏ, ਜਿੱਥੇ ਡਾਕਟਰ ਸੰਦੀਪ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਗੁਰਸੇਵਕ ਸਿੰਘ ਦੇ ਪਰਿਵਾਰ ਵਾਲਿਆਂ ਨੇ ਬੱਚੇ ਦੀ ਮਾਂ ਨੂੰ ਘਟਨਾ ਦੀ ਸੂਚਨਾ ਦਿੱਤੀ।