‘ਪੁਸ਼ਪਾ 2: ਦ ਰੂਲ’ ਦੇ ਟੀਜ਼ਰ ‘ਚ ਅੱਲੂ ਅਰਜੁਨ ਦਾ ਲੁੱਕ ਤੁਹਾਡੇ ਹੋਸ਼ ਉਡਾ ਦੇਣ ਵਾਲਾ ਹੈ। ਅੱਲੂ ਦਾ ਇਹ ਅਵਤਾਰ ਅੱਜ ਤੱਕ ਨਹੀਂ ਦੇਖਿਆ ਹੋਵੇਗਾ। ਟੀਜ਼ਰ ‘ਚ ਅੱਲੂ ਸਾੜ੍ਹੀ ਪਹਿਨੇ ਅਤੇ ਪੂਰੇ ਮੇਕਅੱਪ ਨਾਲ ਨਜ਼ਰ ਆ ਰਹੇ ਹਨ। ਅਦਾਕਾਰ ਦਾ ਲੁੱਕ ਸਿਰ ਤੋਂ ਪੈਰਾਂ ਤੱਕ ਕਾਫੀ ਪ੍ਰਭਾਵਸ਼ਾਲੀ ਹੈ। 8 ਸੈਕਿੰਡ ਦੇ ਟੀਜ਼ਰ ‘ਚ ਵੀ ਅਦਾਕਾਰ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਕੁੱਲ ਮਿਲਾ ਕੇ ‘ਪੁਸ਼ਪਾ 2: ਦ ਰੂਲ’ ਦੇ ਟੀਜ਼ਰ ਨੇ ਫਿਲਮ ਲਈ ਉਤਸਾਹ ਨੂੰ ਸੱਤਵੇਂ ਅਸਮਾਨ ‘ਤੇ ਪਹੁੰਚਾ ਦਿੱਤਾ ਹੈ। ਐਕਸ ‘ਤੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ, ਅੱਲੂ ਅਰਜੁਨ ਨੇ ਲਿਖਿਆ, “ਮੈਂ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ! ਮੇਰਾ ਦਿਲ ਧੰਨਵਾਦ ਨਾਲ ਭਰਿਆ ਹੋਇਆ ਹੈ। ” ਸਾਲ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਪੁਸ਼ਪਾ 2: ਦ ਰੂਲ’ ਦੀ ਦੂਜੀ ਝਲਕ ਅੱਜ ਆਈਕਨ ਸਟਾਰ ਅੱਲੂ ਅਰਜੁਨ ਦੇ ਜਨਮਦਿਨ ਦੇ ਮੌਕੇ ‘ਤੇ ਰਿਲੀਜ਼ ਕੀਤੀ ਗਈ। ਟੀਜ਼ਰ ਨੇ ਰਿਲੀਜ਼ ਹੁੰਦੇ ਹੀ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ। ਟੀਜ਼ਰ ‘ਚ ਅਦਾਕਾਰ ਦਾ ਲੁੱਕ ਕਾਫੀ ਸ਼ਾਨਦਾਰ ਹੈ ਅਤੇ ਟੀਜ਼ਰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਨਹੀਂ ਹੋ ਰਿਹਾ।

