ਐਲੋਨ ਮਸਕ ਦਾ X ਪਲੇਟਫਾਰਮ (ਪਹਿਲਾਂ ਟਵਿੱਟਰ) ਡਾਊਨ ਹੋ ਗਿਆ ਹੈ। ਜਿਸ ਕਾਰਨ ਦੁਨੀਆ ਭਰ ਦੇ ਯੂਜ਼ਰਸ ਇਸ ਦੀ ਸਰਵਿਸ ਦਾ ਫਾਇਦਾ ਨਹੀਂ ਲੈ ਸਕੇ। ਇਹ ਜਾਣਕਾਰੀ ਡਾਊਨ ਡਿਟੈਕਟਰ ਨੇ ਵੀ ਦਿੱਤੀ ਹੈ, ਜੋ ਅਕਸਰ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਹੋਰ ਵੈੱਬਸਾਈਟਾਂ ਦੇ ਡਾਊਨ ਹੋਣ ਦੀ ਜਾਣਕਾਰੀ ਦਿੰਦਾ ਹੈ।
ਹਾਲਾਂਕਿ, ਜਦੋਂ ਸਾਡੇ ਚੈੱਨਲ ਦੀ ਤਕਨੀਕੀ ਟੀਮ ਨੇ ਮੋਬਾਈਲ ਐਪ ‘ਤੇ X ਪਲੇਟਫਾਰਮ ਲੌਗਇਨ ਕੀਤਾ ਤਾਂ ਅਸੀਂ ਇਸ ਤੱਕ ਪਹੁੰਚ ਕਰਨ ਦੇ ਯੋਗ ਹੋ ਗਏ। ਲਗਭਗ 50 ਪ੍ਰਤੀਸ਼ਤ ਵੈਬ ਉਪਭੋਗਤਾਵਾਂ ਨੂੰ X ਪਲੇਟਫਾਰਮ ‘ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹ ਇਸ ਪਲੇਟਫਾਰਮ ਨੂੰ ਐਕਸੈਸ ਨਹੀਂ ਕਰ ਪਾ ਰਹੇ ,ਜਦੋਂਕਿ 47 ਫੀਸਦੀ ਉਪਭੋਗਤਾ ਅਜਿਹੇ ਹਨ, ਜੋ ਐਪ ‘ਤੇ ਪੋਸਟਾਂ ਆਦਿ ਨਹੀਂ ਦੇਖ ਪਾ ਰਹੇ।
ਭਾਰਤੀ ਉਪਭੋਗਤਾਵਾਂ ਨੂੰ X ਪਲੇਟਫਾਰਮ ‘ਤੇ ਦੁਪਹਿਰ 1.12 ਵਜੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਦੌਰਾਨ 429 ਰਿਪੋਰਟਾਂ ਆਈਆਂ। ਇਸ ਤੋਂ ਬਾਅਦ ਦੁਪਹਿਰ 1.15 ਵਜੇ ਵਿਸ਼ਵ ਪੱਧਰ ‘ਤੇ 3700 ਰਿਪੋਰਟਾਂ ਦਰਜ ਕੀਤੀਆਂ ਗਈਆਂ। ਹਾਲਾਂਕਿ 3 ਵਜੇ ਤੱਕ ਇਹ ਸਮੱਸਿਆ ਹੱਲ ਹੋਣੀ ਸ਼ੁਰੂ ਹੋ ਗਈ।
ਕਈ ਯੂਜ਼ਰਸ ਨੂੰ ਸਕਰੀਨ ‘ਤੇ ਨਜ਼ਰ ਆਇਆ ਇਹ ਮੈਸੇਜ
ਜਦੋਂ ਉਪਭੋਗਤਾਵਾਂ ਨੇ X ਪਲੇਟਫਾਰਮ ‘ਤੇ ਐਪ ਨੂੰ ਲੌਗਇਨ ਕੀਤਾ ਜਾਂ ਖੋਲ੍ਹਿਆ ਤਾਂ ਉਨ੍ਹਾਂ ਨੂੰ ਸਕ੍ਰੀਨ ‘ਤੇ Something Wend Wrong ਨਜ਼ਰ ਆਉਣ ਲੱਗਾ। ਇਸ ਤੋਂ ਇਲਾਵਾ ਕੁਝ ਯੂਜ਼ਰਸ ਨੂੰ Try Reloading ਦਾ ਮੈਸੇਜ ਵੀ ਨਜ਼ਰ ਆਇਆ। ਹਾਲਾਂਕਿ ਖਬਰ ਲਿਖੇ ਜਾਣ ਤੱਕ ਕੰਪਨੀ ਨੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਅਤੇ ਨਾ ਹੀ ਇਸ ਆਊਟੇਜ ਦੀ ਵਜ੍ਹਾ ਦਾ ਪਤਾ ਲੱਗ ਸਕਿਆ।
ਇੱਕ ਮਹੀਨੇ ਵਿੱਚ ਦੂਜੀ ਵਾਰ ਡਾਊਨ ਹੋਇਆ X ਪਲੇਟਫਾਰਮ
X ਪਲੇਟਫਾਰਮ ਇੱਕ ਮਹੀਨੇ ਵਿੱਚ ਦੂਜੀ ਵਾਰ ਡਾਊਨ ਹੋਇਆ ਹੈ। ਕਈ ਭਾਰਤੀ ਉਪਭੋਗਤਾਵਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਇਸ ਪਲੇਟਫਾਰਮ ਦੀਆਂ ਸੇਵਾਵਾਂ ਤੱਕ ਪਹੁੰਚ ਨਹੀਂ ਕਰ ਪਾ ਰਹੇ ਹਨ। ਕੰਪਿਊਟਰ ਅਤੇ ਲੈਪਟਾਪ ਉਪਭੋਗਤਾਵਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।