ਦੱਸ ਦੇਈਏ ਕਿ ਹਾਲ ਹੀ ‘ਚ ਮਲਾਇਕਾ ਅਰੋੜਾ ਆਪਣੇ ਬੇਟੇ ਅਰਹਾਨ ਖਾਨ ਦੇ ਪੋਡਕਾਸਟ ‘ਡੰਬ ਬਿਰਯਾਨੀ’ ਨੂੰ ਲੈ ਕੇ ਸੁਰਖੀਆਂ ‘ਚ ਸੀ। ਮਲਾਇਕਾ ਨੇ ਸ਼ੋਅ ‘ਚ ਆਪਣੇ ਬੇਟੇ ਅਰਹਾਨ ਨੂੰ ਅਜਿਹੇ ਸਵਾਲ ਪੁੱਛੇ, ਜਿਸ ਕਾਰਨ ਉਹ ਟ੍ਰੋਲਸ ਦਾ ਸ਼ਿਕਾਰ ਹੋ ਗਈ। ਇਸ ਤੋਂ ਪਹਿਲਾਂ ਅਰਬਾਜ਼ ਖਾਨ ਅਤੇ ਸੋਹੇਲ ਖਾਨ ਵੀ ਅਰਹਾਨ ਦੇ ਸ਼ੋਅ ‘ਚ ਪਹੁੰਚੇ ਸਨ, ਜਿੱਥੇ ਅਰਬਾਜ਼ ਮਲਾਇਕਾ ਤੋਂ ਤਲਾਕ ਅਤੇ ਸ਼ੂਰਾ ਨਾਲ ਦੂਜੇ ਵਿਆਹ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ ਸਨ। ਅਰਬਾਜ਼-ਮਲਾਇਕਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।

