ਕੇਰਲ ਦੇ ਉੱਤਰੀ ਕਾਸਰਗੋਡ ਜ਼ਿਲ੍ਹੇ ’ਚ ‘ਗੂਗਲ ਮੈਪਜ਼’ ਦੀ ਵਰਤੋਂ ਕਰਕੇ ਹਸਪਤਾਲ ਦਾ ਰਾਹ ਲੱਭਣਾ ਮਹਿੰਗਾ ਪੈ ਗਿਆ ਹੈ। ਗੂਗਲ ਮੈਪ ‘ਚ ਰਸਤਾ ਦੇਖਣ ਕਾਰਨ ਉਨ੍ਹਾਂ ਦੀ ਕਾਰ ਵਗਦੀ ਨਦੀ ‘ਚ ਉਤਰ ਗਈ।ਕਾਰ ਅਚਾਨਕ ਪਾਣੀ ਦੇ ਤੇਜ਼ ਵਹਾਅ ‘ਚ ਵਹਿਣ ਲੱਗੀ ਅਤੇ ਬਾਅਦ ‘ਚ ਨਦੀ ਕੰਢੇ ਇਕ ਦਰੱਖਤ ‘ਚ ਫਸ ਗਈ। ਇਸ ਤੋਂ ਬਾਅਦ ਬਚਾਅ ਟੀਮ ਨੇ ਉਨ੍ਹਾਂ ਦੀ ਜਾਨ ਬਚਾਈ।
ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਨਦੀ ‘ਚੋਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਦੇ ਨਜ਼ਰ ਆ ਰਹੇ ਹਨ। ਜਦੋਂ ਉਸ ਦੀ ਕਾਰ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਕੇ ਇੱਕ ਦਰੱਖਤ ਵਿੱਚ ਫਸ ਗਈ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਆਪਣੀ ਲੋਕੇਸ਼ਨ ਬਾਰੇ ਜਾਣਕਾਰੀ ਦਿੱਤੀ। ਬਾਅਦ ‘ਚ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਰੱਸੀਆਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ।
ਬਚਾਏ ਗਏ ਨੌਜਵਾਨਾਂ ਨੇ ਦੱਸਿਆ ਕਿ ਉਹ ਗੁਆਂਢੀ ਰਾਜ ਕਰਨਾਟਕ ਦੇ ਇੱਕ ਹਸਪਤਾਲ ਜਾ ਰਹੇ ਸਨ, ਜਿਸ ਲਈ ਉਹ ‘ਗੂਗਲ ਮੈਪ’ ਦੀ ਵਰਤੋਂ ਕਰ ਰਹੇ ਸਨ। ਨੌਜਵਾਨਾਂ ‘ਚੋਂ ਇਕ ਅਬਦੁਲ ਰਸ਼ੀਦ ਨੇ ਦੱਸਿਆ ਕਿ ‘ਗੂਗਲ ਮੈਪਸ’ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਅੱਗੇ ਇਕ ਤੰਗ ਸੜਕ ਹੈ, ਜਿਸ ਤੋਂ ਬਾਅਦ ਉਹ ਆਪਣੀ ਕਾਰ ਲੈ ਕੇ ਗਏ ਪਰ ਉਹ ਅਸਲ ਵਿੱਚ ਇੱਕ ਨਦੀ ਸੀ। ਪਿਛਲੇ ਸਾਲ ਕੇਰਲ ਵਿੱਚ ਇੱਕ 29 ਸਾਲਾ ਡਾਕਟਰ ਦੀ ਇਸੇ ਤਰ੍ਹਾਂ ਮੌਤ ਹੋ ਗਈ ਸੀ ਜਦੋਂ ਉਹ ਗੂਗਲ ਮੈਪਸ ਦੇ ਸਹਾਰੇ ਰਸਤਾ ਦੇਖ ਰਿਹਾ ਸੀ ਅਤੇ ਪੇਰੀਆਰ ਨਦੀ ਦੇ ਵਿਚਕਾਰ ਪਹੁੰਚ ਗਿਆ ਸੀ।
ਗੂਗਲ ਮੈਪ ਇੱਕ ਵੈੱਬ ਸਰਵਿਸ ਹੈ ,ਜੋ ਦੁਨੀਆ ਭਰ ਦੇ ਭੂਗੋਲਿਕ ਖੇਤਰਾਂ ਅਤੇ ਸਥਾਨਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੀ ਹੈ। ਰਵਾਇਤੀ ਸੜਕਾਂ ਦੇ ਨਕਸ਼ਿਆਂ ਤੋਂ ਇਲਾਵਾ, ‘ਗੂਗਲ ਮੈਪਸ’ ਕਈ ਥਾਵਾਂ ਦੀਆਂ ਹਵਾਈ ਅਤੇ ਸੈਟੇਲਾਈਟ ਫੋਟੋਆਂ ਵੀ ਪ੍ਰਦਾਨ ਕਰਦਾ ਹੈ। “ਵਾਹਨ ਦੀਆਂ ਹੈੱਡਲਾਈਟਾਂ ਦੀ ਮਦਦ ਨਾਲ ਸਾਨੂ ਲੱਗਾ ਕਿ ਸਾਡੇ ਸਾਹਮਣੇ ਕੁਝ ਪਾਣੀ ਹੈ ਪਰ ਅਸੀਂ ਇਹ ਨਹੀਂ ਦੇਖ ਸਕੇ ਕਿ ਦੋਵੇਂ ਪਾਸੇ ਇੱਕ ਨਦੀ ਸੀ ਅਤੇ ਵਿਚਕਾਰ ਇੱਕ ਪੁਲ ਸੀ।