ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸ਼ੁੱਕਰਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਨੇ ਤਿੰਨ ਨਵੇਂ ਮੈਟਰੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ 2 ਨਵੇਂ ਹਵਾਈ ਅੱਡੇ, ਰਿੰਗ ਰੋਡ ਅਤੇ ਹੋਰ ਬੁਨਿਆਦੀ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਮਿਲੀ ਹੈ। ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸ਼ਹਿਰਾਂ ਵਿੱਚ ਮੱਧ ਵਰਗ ਦੇ ਵਿਕਾਸ ਲਈ ਆਵਾਜਾਈ ਇੱਕ ਮਹੱਤਵਪੂਰਨ ਤੱਤ ਹੈ। ਪਿਛਲੇ 10 ਸਾਲਾਂ ਵਿੱਚ ਮੈਟਰੋ ਦਾ ਵਿਸਥਾਰ ਮੱਧ ਵਰਗ ਲਈ ਇੱਕ ਬੁਨਿਆਦੀ ਸਹੂਲਤ ਵਜੋਂ ਹੋਇਆ ਹੈ। ਜਿੱਥੇ 10 ਸਾਲ ਪਹਿਲਾਂ 5 ਸ਼ਹਿਰਾਂ ਵਿੱਚ ਮੈਟਰੋ ਸੀ, ਅੱਜ 21 ਸ਼ਹਿਰਾਂ ਵਿੱਚ ਮੈਟਰੋ ਦੀ ਸੇਵਾ ਉਪਲਬਧ ਹੈ। ਇਸੇ ਤਰ੍ਹਾਂ, ਅੱਜ ਕੈਬਨਿਟ ਨੇ ਤਿੰਨ ਹੋਰ ਮੈਟਰੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਸਮੇਂ ਲੋਕ ਲੰਬੀ ਦੂਰੀ ਲਈ ਜਹਾਜ਼ਾਂ ਰਾਹੀਂ ਸਫਰ ਕਰਨ ਦੀ ਇੱਛਾ ਰੱਖਦੇ ਹਨ।

    ਬੈਂਗਲੁਰੂ ਮੈਟਰੋ ਰੇਲ ਪ੍ਰੋਜੈਕਟ ਦੇ ਫੇਜ਼-3 ਦੇ ਦੋ ਕੋਰੀਡੋਰਾਂ ਨੂੰ ਮਨਜ਼ੂਰੀ ਮਿਲੀ ਹੈ। ਇੱਥੇ ਰਿੰਗ ਰੋਡ ਦਾ ਨਿਰਮਾਣ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਠਾਣੇ, ਮਹਾਰਾਸ਼ਟਰ ਵਿੱਚ ਇੰਟੈਗਰਲ ਰਿੰਗ ਮੈਟਰੋ ਰੇਲ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰੋਜੈਕਟ ‘ਤੇ 12,200 ਕਰੋੜ ਰੁਪਏ ਦੀ ਲਾਗਤ ਆਵੇਗੀ। ਤੀਜਾ ਪੁਣੇ ਮੈਟਰੋ ਫੇਜ਼-1 ਪ੍ਰੋਜੈਕਟ ਦਾ ਦੱਖਣ ਵੱਲ ਵਿਸਤਾਰ ਕੀਤਾ ਜਾ ਰਿਹਾ ਹੈ, ਜਿਸ ‘ਤੇ 2,954.53 ਕਰੋੜ ਰੁਪਏ ਖਰਚ ਹੋਣਗੇ। ਇਸਨੂੰ 2029 ਤੱਕ ਚਾਲੂ ਕਰਨ ਦੀ ਯੋਜਨਾ ਹੈ।

    https://www.facebook.com/share/p/yD5XstzH4qwFEPjP/