Skip to content
ਕਾਨਪੁਰ। ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਬਚ ਗਿਆ ਹੈ। ਬਨਾਰਸ ਤੋਂ ਅਹਿਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਦੇ 22 ਡੱਬੇ ਕਾਨਪੁਰ-ਭਰਤਪੁਰ ਰੇਲਵੇ ਸੈਕਸ਼ਨ ‘ਤੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਟਰੇਨ ਕਾਨਪੁਰ ਤੋਂ ਝਾਂਸੀ ਲਈ ਰਵਾਨਾ ਹੋਈ ਸੀ। ਜਾਣਕਾਰੀ ਮਿਲਣ ‘ਤੇ ਰੇਲਵੇ ਕਰਮਚਾਰੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਅਤੇ ਰਾਹਤ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦੇ ਬਾਅਦ ਕਈ ਟਰੇਨਾਂ ਦੇ ਰੂਟਾਂ ਵਿੱਚ ਬਦਲਾਅ ਕੀਤਾ ਗਿਆ ਹੈ। ਐਮਰਜੈਂਸੀ ਨੰਬਰ ਦੇ ਨਾਲ ਨਾਲ, ਰੇਲਵੇ ਪ੍ਰਸ਼ਾਸਨ ਨੇ ਟਰੇਨਾਂ ਦੇ ਰੂਟਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਹੈ। ਰੇਲਵੇ ਨੇ ਦੱਸਿਆ ਕਿ ਟਰੇਨ ਨੰਬਰ 19168 ਸਾਬਰਮਤੀ ਐਕਸਪ੍ਰੈੱਸ (ਬਨਾਰਸ ਤੋਂ ਅਹਿਮਦਾਬਾਦ) ਝਾਂਸੀ ਡਿਵੀਜ਼ਨ ਦੇ ਕਾਨਪੁਰ-ਭੀਮਸੇਨ ਦੇ ਗੋਵਿੰਦਪੁਰੀ ਸਟੇਸ਼ਨ ਦੇ ਨੇੜੇ ਤੜਕੇ 2:30 ਵਜੇ ਪਟੜੀ ਤੋਂ ਉਤਰ ਗਈ। ਰੇਲਵੇ ਨੇ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕਿਸੇ ਨੂੰ ਜ਼ਖਮ ਆਇਆ।
ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਸੁਵਿਧਾ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਹਨ। ਬੱਸਾਂ ਰਾਹੀਂ ਯਾਤਰੀਆਂ ਨੂੰ ਕਾਨਪੁਰ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਨਾਲ, ਰੇਲਵੇ ਦੇ ਸੀਨੀਅਰ ਅਧਿਕਾਰੀ ਹਾਦਸੇ ਦੀ ਥਾਂ ‘ਤੇ ਪਹੁੰਚ ਗਏ ਹਨ। ਅਧਿਕਾਰੀ ਕੰਟਰੋਲ ਦਫ਼ਤਰ ਤੋਂ ਘਟਨਾ ਦੇ ਵੇਰਵੇ ਇਕੱਠੇ ਕਰ ਰਹੇ ਹਨ। ਰਾਹਤ ਟਰੇਨ ਹਾਦਸੇ ਵਾਲੀ ਥਾਂ ‘ਤੇ ਪਹੁੰਚਣ ਵਾਲੀ ਹੈ।
https://www.facebook.com/welcomepunjab.in/posts/pfbid027j55dpfPb9ng3HkWBmWJwyY5xM7TTnBS4UhwecPKok83H9NnZiLx7amJ5YmYePyel
Related